ਸੰਗਰੂਰ 7 ਅਪ੍ਰੈਲ (ਖ਼ਬਰ ਖਾਸ ਬਿਊਰੋ)
ਖੇਡ ਜਗਤ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ, ਇਥੇ ਉੱਘੇ ਕਬੱਡੀ ਖਿਡਾਰੀ ਰਿਟਾਇਰਡ ਏ. ਐਸ. ਆਈ. ਸੁਖਜੀਤ ਸਿੰਘ ਕਾਲਾ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਰਹਿਣ ਵਾਲੇ ਸਨ।
ਉਨ੍ਹਾਂ ਨੇ 55 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ।। ਉਹ ਕਬੱਡੀ ਦੇ ਮਹਾਨ ਖਿਡਾਰੀ ਰਤਨ ਸਿੰਘ ਰੱਤੂ ਦੇ ਸਪੁੱਤਰ ਸਨ ਤੇ ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵਲੋਂ ਖੇਡਦੇ ਰਹੇ ਸਨ।