ਚੰਡੀਗੜ, 4 ਮਈ ( ਖ਼ਬਰ ਖਾਸ ਬਿਊਰੋ )
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਅੱਜ ਪਾਰਟੀ ਹਾਈ ਕਮਾਂਡ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਬਸਪਾ ਸੂਬੇ ਦੀਆਂ 13 ਸੀਟਾਂ ਤੇ ਇਕੱਲਿਆਂ ਚੋਣ ਲੜ ਰਹੀ ਹੈ ਪਾਰਟੀ ਹੁਣ ਤੱਕ 12 ਸੀਟਾਂ ਤੇ ਉਮੀਦਵਾਰ ਉਤਾਰ ਚੁੱਕੀ ਹੈ।
ਗੜੀ ਦੇ ਸ਼੍ਰੀ ਅਨੰਦਪੁਰ ਸਾਹਿਬ ਵੀ ਤਾਂ ਸਭਾ ਹਲਕੇ ਵਿੱਚ ਚੋਣ ਲੜਨ ਨਾਲ ਸਿਆਸੀ ਸਮਿਕਰਨ ਬਦਲ ਸਕਦੇ ਹਨ। ਦੁਆਬਾ ਖਿੱਤੇ ਵਿੱਚ ਦਲਿਤ ਭਾਈਚਾਰੇ ਦੀ ਬਹੁਤਾਂਤ ਹੈ। ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਪਹਿਲਾਂ ਹੀ ਬਸਪਾ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਚੁਣੇ ਹੋਏ ਹਨ। ਬਸਪਾ ਦੇ ਸੂਤਰਾ ਮੁਤਾਬਕ ਪਾਰਟੀ ਨੇ ਸਿਆਸੀ ਸਮੀਕਰਨ ਅਤੇ ਜਾਤੀਗਤ ਫਾਰਮੂਲੇ ਨੂੰ ਅਪਣਾਉਂਦੇ ਹੋਏ ਗੜੀ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ ਲਗਭਗ ਸਾਰੀਆਂ ਪਾਰਟੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਜਨਰਲ ਵਰਗ ਨਾਲ ਸੰਬੰਧਿਤ ਉਮੀਦਵਾਰ ਖੜੇ ਕੀਤੇ ਹਨ ਇਸ ਕਰਕੇ ਬਸਪਾ ਨੇ ਜਾਤੀਗਤ ਗਣਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਹਲਕੇ ਤੇ ਦਲਿਤ ਪੱਤਾ ਖੇਡਦੇ ਹੋਏ ਗੜੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੈ ਦੱਸਿਆ ਜਾਂਦਾ ਹੈ ਕਿ ਪਾਰਟੀ ਅੱਜ ਕਿਸੇ ਵੀ ਸਮੇਂ ਗੜੀ ਨੂੰ ਉਮੀਦਵਾਰ ਐਲਾਨ ਸਕਦੀ ਹੈ।।