ਆਪ ਵਿਚ ਸ਼ਾਮਲ ਹੋ ਕੇ ਵੀ ਗੋਲਡੀ ਕਿਉਂ ਪਰੇਸ਼ਾਨ ਹੋਇਆ

ਚੰਡੀਗੜ 4 ਮਈ ( ਖ਼ਬਰ ਖਾਸ ਬਿਊਰੋ ) 

ਕਹਾਵਤ ਹੈ ਕਿ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ । ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨਾਲ ਵੀ ਅਜਕੱਲ ਇਹੀ ਹੋ ਰਹੀ ਹੈ। ਕਾਂਗਰਸ ਦੀ ਲੀਡਰਸ਼ਿਪ ਤੋ ਦੁਖੀ ਹੋ ਕਿ ਜ਼ਿਲਾ ਪ੍ਰਧਾਨਗੀ ਤੇ ਪਾਰਟੀ ਕੀ ਛੱਡੀ ਤੇ ਇੱਧਰ (ਆਪ) ਆ ਕੇ ਪਰੇਸ਼ਾਨੀ ਹੋਰ ਵੀ ਵੱਧ ਗਈ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋ ਬਾਅਦ ਦਲਵੀਰ ਗੋਲਡੀ ਸੋਸ਼ਲ ਮੀਡੀਆ ਉਤੇ ਬਹੁਤ ਟਰੋਲ ਹੋ ਰਿਹਾ। ਉਹ ਵਾਰ ਵਾਰ ਸਫਾਈ ਦੇ ਰਿਹਾ ਹੈ।

ਸੋਸ਼ਲ ਮੀਡੀਆ ਤੇ ਚੱਲੀਆ ਪੁਰਾਣੀਆਂ ਰੀਲਾਂ

ਦਰਅਸਲ ਦਲਵੀਰ ਗੋਲਡੀ ਦੀ ਘਰ ਵਾਲੀ ਬਾਰੇ ਬਣੀਆ ਰੀਲਾਂ, ਵੀਡਿਓ ਦੁਬਾਰਾ ਸ਼ੋਸ਼ਲ ਮੀਡੀਆ ਉਤੇ ਜੰਗਲ ਦੀ ਅੱਗ ਵਾਂਗ ਫਿਰ ਵ੍ਧ ਗਈਆ। “ਇਕ ਪੁਰਾਣੀ ਵੀਡਿਓ ਵਿਚ ਗੋਲਡੀ ਕਹਿ ਰਿਹਾ ਹੈ ਕਿ ਮੇਰੀ ਘਰ ਵਾਲੀ ਦੋ ਬੱਚਿਆ ਦੀ ਮਾਂ ਹੈ, ਕਿਸੇ ਦੀ ਉਹ ਬੇਟੀ ਹੈ, ਕਿਸੇ ਦੀ ਉਹ ਨੂੰਹ ਹੈ , ਕਿਸੇ ਦੀ ਉਹ ਪਤਨੀ ਹੈ। ਦੇਖੋ ਮੇਰੀ ਪਤਨੀ ਨੂੰ ਪਰੇਸ਼ਾਨ ਕਰਨ ਵਾਲਿਆ ਨੂੰ ਇਹਨਾਂ (ਆਪ) ਨੇ ਮੋਟਰ ਸਾਇਕਲ ਦਿੱਤਾ। ਕੀ ਇਹ ਬਦਲਾਅ ਹੈ। ”

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਯਾਨੀ ਆਪ ਨੂੰ ਲਾਹਨਤਾਂ ਪਾਉਣ ਵਾਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋ ਉਸਨੂੰ ਆਪ ਵਿਚ ਸ਼ਾਮਲ ਕਰਨ ਵਾਲੀ ਵੀਡਿਓ ਕਲਿੱਪ ਵਾਹਵਾ ਚੱਲ ਰਹੇ ਹਨ। ਇਕ ਹੋਰ ਵੀਡਿਓ ਕਲਿਪ ਵਿਚ ਗੋਲਡੀ ਵੀਡਿਓ, ਰੀਲਾਂ ਪਾਉਣ ਵਾਲਿਆੰ ਨੂੰ ਚੇਤਾਵਨੀ ਵੀ ਦੇ ਰਿਹਾ ਹੈ ਕਿ ਬਚ ਜਾਓ, ਬਖਸ਼ੇ ਨਹੀ ਜਾਓਗੇ।

ਇਸੀ ਤਰਾਂ ਇਕ ਹੋਰ ਵੀਡਿਓ ਵਿਚ ਗੋਲਡੀ ਕਹਿ ਰਿਹਾ ਹੈ ਕਿ ਉਸਨੇ ਸੁਖਪਾਲ ਖਹਿਰਾ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਸੀ। ਪਰ ਧੂਰੀ ਵਿਚ ਇਕ ਰੈਲੀ ਰੈਲੀ, ਮੀਟਿੰਗ ਰੱਖੀ, ਜਿਸਦਾ ਉਸਨੂੰ ਸ਼ਾਮ ਨੂੰ ਪਤਾ ਲੱਗਿਆ। ਗੋਲਡੀ ਤਰਕ ਦਿੰਦਾ ਹੈ ਕਿ ਉਹ ਜਿਲਾ ਪ੍ਰਧਾਨ ਹੈ (ਸੀ) ਕਿ ਖਹਿਰਾ ਦਾ ਦੱਸਣਾ ਫਰਜ਼ ਨਹੀ ਸੀ। ਉਹਦਾ ਦੋਸ਼ ਹੈ ਕਿ ਜਦੋ ਉਸਨੂੰ ਨਾਲ ਲੈ ਕੇ ਚ੍ਲਣਾ ਹੀ ਨਹੀ ਤਾਂ ਉਸਨੇ ਕੋਈ ਤਾਂ ਰਸਤਾ ਅਪਨਾਉਣਾ ਸੀ। ਗੋਲਡੀ ਇਹ ਵੀ ਕਹਿੰਦਾ ਹੈ ਕਿ ਕੁੱਝ ਦਿਨ ਪਹਿਲਾਂ ਤ੍ਕ ਉਸਨੂੰ ਆਪਣੇ ਮੁੰਡੇ ਦੀ ਤਰਾਂ ਸਮਝਦਾ ਸੀ, ਪਰ ਬਾਦ ਵਿਚ ਬੇਈਮਾਨ, ਧੋਖੇਬਾਜ ਦੱਸਣ ਲੱਗ ਪਿਆ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਗੋਲਡੀ ਨੇ ਰਾਹ ਅਲ੍ਗ ਬਣਾਉਣ ਬਾਰੇ ਦੱਸੀ ਇਹ ਵਜਾ ਦੱਸੀ। 

ਇਥੇ ਦੱਸਿਆ ਜਾਂਦਾ ਹੈ ਕਿ ਦਲਵੀਰ ਗੋਲਡੀ ਸੰਗਰੂਰ ਹਲਕੇ ਤੋ ਸਾਬਕਾ ਵਿਧਾਇਕ ਹਨ ਤੇ ਉਹ ਮੁ੍ਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਚੋਣ ਲੜਿਆ ਸੀ। ਉਸ ਵਕਤ ਆਪ ਦੀ ਹਵਾ ਵੱਗ ਰਹੀ ਸੀ ਤੇ ਗੋਲਡੀ ਚੋਣ ਹਾਰ ਗਿਆ। ਜਿ਼ਮਨੀ ਚੋਣ ਵਿਚ ਗੋਲਡੀ ਨੂੰ ਸੰਗਰੂਰ ਲੋਕ ਸਭਾ ਹਲਕੇ ਤੋ ਚੋਣ ਲੜਾਈ ਤਾਂ ਤੱਤੀ ਹਵਾ ਚੱਲਣ ਕਾਰਨ ਗੋਲਡੀ ਫਿਰ ਹਾਰ ਗਿਆ। ਉਸ ਦਾ ਕਹਿਣਾ ਹੈ ਕਿ ਉਸਨੂੰ ਟਿਕਟ ਦੇਣ ਦੀ ਬਜਾਏ ਸੁਖਪਾਲ ਖਹਿਰਾ ਨੂੰ ਟਿਕਟ ਦੇ ਦਿੱਤੀ ਗਈ। ਉਹ ਕਹਿੰਦਾ ਹੈ ਕਿ ਸੰਗਰੂਰ ਵਾਲੇ (ਵਿਜੈ ਇੰਦਰ ਸਿੰਗਲਾ) ਨੂੰ ਆਨੰਦਪੁਰ ਸਾਹਿਬ ਭੇਜ ਦਿੱਤਾ। ਬਠਿੰਡਾ ਵਾਲੇ (ਵੜਿੰਗ) ਨੂੰ ਲੁਧਿਆਣਾ ਭੇਜ ਦਿੱਤਾ। ਬਠਿੰਡਾ ਵਾਲੇ (ਖਹਿਰਾ) ਨੂੰ ਸੰਗਰੂਰ ਭੇਜ ਦਿੱਤਾ। ਇਹ ਕੀ ਇਨਸਾਫ਼ ਹੈ। ਗੋਲਡੀ ਨੇ ਰਾਹ ਅਲ੍ਗ ਬਣਾਉਣ ਬਾਰੇ ਲਿਖਤ ਦੀ ਇਹ ਵਜਾ ਦੱਸੀ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਇਹ ਵੀਡਿਓ ਹੋਈ ਸੀ ਪਹਿਲਾਂ ਵਾਇਰਲ 

ਆਪ ਦੇ ਭਮੱਕੜਾਂ ਨੇ ਚੋਣ ਪ੍ਰਚਾਰ ਦੌਰਾਨ ਦਲਵੀਰ ਗੋਲਡੀ ਦੀ ਪਤਨੀ ਨੂੰ ਚੋਣ ਪ੍ਰਚਾਰ ਤੋ ਰੋਕਣ ਲਈ ਕਾਫੀ ਅੜਿੱਕੇ ਖੜੇ ਕੀਤੇ। ਇਕ ਬਜੁ਼ਰਗ ਦੀ ਵੀਡਿਓ ਕਲਿੱਪ ਤਾਂ ਅੰਤਾਂ ਦੀ ਚ੍ਲੀ ਜਿਸ ਵਿਚ ਕਹਿੰਦਾ ਹੈ ਕਿ ਜਿੱਧਰ ਨੂੰ ਗੋਲਡੀ ਦੀ ਘਰਵਾਲੀ ਜਾਂਦੀ ਸੀ ਅਸੀਂ  ਉਹਦੇ ਪਿੱਛੇ ਪਿੱਛੇ ਟੈਂਪੂ (ਗੱਡੀ) ਲਾ ਲੈੰਦੇ ਸੀ ਤੇ ਗੀਤ ਚਲਾਉਂਦੇ ਸੀ ਕਿ ਕਰਤਾਰੋ ਵੋਟ ਕਿਹਨੂੰ ਪਾਉਣੀ ਹੈ। ਹੁਣ ਇਹ ਵੀਡਿਓ ਨੂੰ ਲੈ ਕੇ ਆਪ ਤੇ ਕਾਂਗਰਸੀ ਗੋਲਡੀ ਨੂੰ ਲਾਹਨਤਾਂ ਪਾਉਦੇ ਹਨ।

Leave a Reply

Your email address will not be published. Required fields are marked *