ਬਾਦਲ ਦਲ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਮੇਰਾ ਮਾਈਕ ਖੋਹਿਆ ਅਤੇ ਭੱਦੀ ਸ਼ਬਦਾਵਲੀ ਵਰਤੀ: ਬੀਬੀ ਕਿਰਨਜੋਤ ਕੌਰ

ਪਟਿਆਲਾ, 28 ਮਾਰਚ (ਖਬ਼ਰ ਖਾਸ ਬਿਊਰੋ) :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਆਪਣਾ ਵਿੱਤੀ ਸਾਲ 2025-26 ਲਈ ਆਪਣਾ ਬਜਟ ਪਾਸ ਕੀਤਾ ਹੈ। ਬਜਟ 12 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜਾ ਅੰਤ੍ਰਿਗ ਕਮੇਟੀ ਨੇ ਜਥੇਦਾਰਾਂ  ਨੂੰ ਲਾਹੁਣ ਲਈ ਜਿਹੜੇ ਫੈਸਲੇ ਕੀਤੇ ਸਨ ਅਤੇ ਅਸੀਂ ਉਹ ਫੈਸਲੇ ਰੱਦ ਕਰਵਾਉਣ ਲਈ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ। ਬੀਬੀ ਨੇ ਕਿਹਾ ਹੈ ਕਿ ਨਿਯਮਾਂ ਅਨੁਸਾਰ ਉਹ ਬਜਟ ਵਿੱਚ ਮਤਾ ਹੋਣਾ ਚਾਹੀਦਾ ਸੀ ਪਰ ਏਜੰਡਾ ਵਿੱਚ ਸਾਡੀ ਮੰਗ ਨੂੰ ਅੱਖੋ ਪਰੋਖੇ ਕੀਤਾ ਗਿਆ।ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈ ਕਿ ਜਦੋਂ ਮੈ ਖੜ੍ਹੀ ਹੋਈ ਸੀ ਅਤੇ ਇਨ੍ਹਾਂ ਨੇ ਮਾਈਕ ਖੋਹ ਲਿਆ ਅਤੇ  ਭੱਦੀ ਸ਼ਬਦਾਵਲੀ ਵਰਤੀ। ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈਕਿ ਬਾਦਲ ਦਲ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਉਹਦੀ ਮੈਂ ਨਿੰਦਾ ਕਰਦੀ ਹਾਂ।  ਉਨ੍ਹਾਂ ਨੇ ਕਿਹਾ ਹੈ ਕਿ ਇਹ ਲੋਕ ਪੰਥਕ ਮੁੱਦਾ ਸੁਣਨ ਦੀ ਬਜਾਏ ਮਾਈਕ ਹੀ ਖੋਹ ਲਿਆ । ਬੀਬੀ ਕਿਰਨਜੋਤ ਕੌਰ ਨੇ ਕਿਹਾ ਹੈ ਕਿ ਸਾਡੇ ਕੋਲ ਅਧਿਕਾਰ ਹੈ ਕਿ ਅਸੀ 15 ਮੈਂਬਰ ਨੋਟਿਸ ਦੇ ਕੇ ਆਪਣਾ ਇਜਲਾਸ ਬੁਲਾ ਸਕਦੇ ਹਾਂ। ਅਸੀਂ ਵਿਚਾਰ ਕਰ ਰਹੇ ਹਾਂ ਕਿ ਮੈਂਬਰ ਇਕੱਠੇ ਹੋ ਕੇ ਜਨਰਲ ਇਜਲਾਸ ਬੁਲਾਈਏ

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *