ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਮੁਕਾਬਲਾ, ਪੁਲਿਸ ਮੁਲਾਜ਼ਮ ਜ਼ਖ਼ਮੀ

ਜੰਮੂ-ਕਸ਼ਮੀਰ , 27 ਮਾਰਚ (ਖਬ਼ਰ ਖਾਸ ਬਿਊਰੋ) :
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਿੱਥੇ ਪਿਛਲੇ ਚਾਰ ਦਿਨਾਂ ਤੋਂ ਇੱਕ ਵਿਸ਼ਾਲ ਅਤਿਵਾਦ ਵਿਰੋਧੀ ਮੁਹਿੰਮ ਚੱਲ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਮੁਕਾਬਲਾ ਅੱਜ ਸਵੇਰੇ ਉਦੋਂ ਹੋਇਆ ਜਦੋਂ ਸੁਰੱਖਿਆ ਬਲਾਂ ਦਾ ਰਾਜਬਾਗ ਦੇ ਘਾਟੀ ਜੁਥਾਨਾ ਇਲਾਕੇ ਦੇ ਜਾਖੋਲੇ ਪਿੰਡ ਨੇੜੇ ਅਤਿਵਾਦੀਆਂ ਨਾਲ ਮੁਕਾਬਲਾ ਹੋਇਆ। ਇਹ ਜਗ੍ਹਾ ਐਤਵਾਰ ਨੂੰ ਹੀਰਾਨਗਰ ਸੈਕਟਰ ਵਿੱਚ ਹੋਏ ਮੁਕਾਬਲੇ ਵਾਲੀ ਥਾਂ ਤੋਂ ਲਗਭਗ 30 ਕਿਲੋਮੀਟਰ ਦੂਰ ਹੈ।

ਅਧਿਕਾਰੀਆਂ ਨੇ ਕਿਹਾ ਕਿ ਵਾਧੂ ਫੋਰਸ ਭੇਜੀ ਗਈ ਹੈ ਅਤੇ ਆਖ਼ਰੀ ਰਿਪੋਰਟਾਂ ਮਿਲਣ ਤਕ ਮੁਕਾਬਲਾ ਜਾਰੀ ਸੀ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੰਨਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਉਸੇ ਸਮੂਹ ਦਾ ਹਿੱਸਾ ਹਨ ਜੋ ਐਤਵਾਰ ਸ਼ਾਮ ਨੂੰ ਹੀਰਾਨਗਰ ਸੈਕਟਰ ਵਿੱਚ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਪਾਕਿਸਤਾਨ ਸਰਹੱਦ ਦੇ ਨੇੜੇ ਸਾਨਿਆਲ ਪਿੰਡ ਵਿੱਚ ਇੱਕ ਨਰਸਰੀ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਸੀ।

ਸਾਨਿਆਲ ਤੋਂ ਡਿੰਗ ਅੰਬ ਅਤੇ ਇਸ ਤੋਂ ਅੱਗੇ ਕਈ ਕਿਲੋਮੀਟਰ ਤਕ ਅਤਿਵਾਦੀਆਂ ਦੀ ਭਾਲ ਮੁਹਿੰਮ ਜਾਰੀ ਹੈ। ਤਕਨੀਕੀ ਅਤੇ ਨਿਗਰਾਨੀ ਉਪਕਰਨਾਂ ਨਾਲ ਲੈਸ ਫ਼ੌਜ, ਐਨਐਸਜੀ, ਬੀਐਸਐਫ਼, ਪੁਲਿਸ, ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਸੀਆਰਪੀਐਫ਼ ਦੇ ਜਵਾਨ ਇਸ ਕਾਰਵਾਈ ਵਿੱਚ ਲੱਗੇ ਹੋਏ ਹਨ ਅਤੇ ਹੈਲੀਕਾਪਟਰਾਂ, ਯੂਏਵੀ, ਡਰੋਨ, ਬੁਲੇਟਪਰੂਫ਼ ਵਾਹਨਾਂ ਅਤੇ ਸਨਿਫਰ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਮੰਨਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਇਹ ਅਤਿਵਾਦੀ ਕਿਸੇ ਨਾਲੇ ਰਾਹੀਂ ਜਾਂ ਸਰਹੱਦ ਪਾਰ ਬਣੀ ਨਵੀਂ ਸੁਰੰਗ ਰਾਹੀਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਸਨ।

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਖ਼ਾਸ ਕਰ ਕੇ ਬਿੱਲਾਵਰ ਜੰਗਲ ਵੱਲ ਜਾਣ ਵਾਲੇ ਰਸਤਿਆਂ ‘ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਅਤਿਵਾਦੀਆਂ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੇ ਹਨ।

ਸੋਮਵਾਰ ਨੂੰ, ਖੋਜ ਟੀਮਾਂ ਨੇ ਹੀਰਾਨਗਰ ਵਿੱਚ ਮੁਕਾਬਲੇ ਵਾਲੀ ਥਾਂ ਦੇ ਨੇੜੇ M4 ਕਾਰਬਾਈਨ ਦੇ ਚਾਰ ਮੈਗਜ਼ੀਨ, ਦੋ ਗ੍ਰਨੇਡ, ਇੱਕ ਬੁਲੇਟਪਰੂਫ਼ ਜੈਕੇਟ, ਸਲੀਪਿੰਗ ਬੈਗ, ‘ਟਰੈਕਸੂਟ’, ਖਾਣ-ਪੀਣ ਦੇ ਕਈ ਪੈਕੇਟ ਅਤੇ ‘ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ’ ਬਣਾਉਣ ਲਈ ਸਮੱਗਰੀ ਨਾਲ ਭਰੇ ਵੱਖਰੇ ਪੋਲੀਥੀਨ ਬੈਗ ਬਰਾਮਦ ਕੀਤੇ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪੁਲਿਸ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਕਠੂਆ ਵਿੱਚ ਡੇਰਾ ਲਾ ਰਹੇ ਹਨ ਅਤੇ ਪਿਛਲੇ ਚਾਰ ਦਿਨਾਂ ਤੋਂ ਪੁਲਿਸ ਇੰਸਪੈਕਟਰ ਜਨਰਲ (ਜੰਮੂ ਖੇਤਰ) ਭੀਮ ਸੇਨ ਟੂਟੀ ਦੀ ਮੌਜੂਦਗੀ ਵਿੱਚ ਅੱਤਵਾਦ ਵਿਰੋਧੀ ਕਾਰਵਾਈ ਦੀ ਅਗਵਾਈ ਕਰਦੇ ਹੋਏ ਦੇਖੇ ਗਏ ਹਨ।

Leave a Reply

Your email address will not be published. Required fields are marked *