ਪੱਛੜੇ ਵਰਗਾਂ ਨੂੰ ਸਿਆਸਤ ’ਚ ਆਉਣ ਦਾ ਸੱਦਾ

ਲੁਧਿਆਣਾ, 25 ਮਾਰਚ (ਖਬ਼ਰ ਖਾਸ ਬਿਊਰੋ) :

ਮਜ਼੍ਹਬੀ ਸਿੱਖ ਤੇ ਵਾਲਮੀਕਿ ਭਲਾਈ ਮੰਚ ਪੰਜਾਬ ਵੱਲੋਂ ਪ੍ਰਗਟ ਸਿੰਘ ਰਾਜੋਆਣਾ ਦੀ ਅਗਵਾਈ ਹੇਠ ਵਾਲਮੀਕਿ ਤੇ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦੀ ਦਸ਼ਾ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੈਮੀਨਾਰ ਦੀ ਪ੍ਰਧਾਨਗੀ ਕੀਤੀ। ਵਿਧਾਇਕ ਉੱਗੋਕੇ ਨੇ ਕਿਹਾ ਕਿ ਅੱਜ ਸਮੁੱਚੇ ਦੇਸ਼ ਵਿੱਚ ਮਜ਼੍ਹਬੀ ਸਿੱਖ ਤੇ ਵਾਲਮੀਕਿ ਭਾਈਚਾਰੇ ਦੀ ਹਰ ਖੇਤਰ ਵਿੱਚ ਦਸ਼ਾ ਅਤੇ ਦਿਸ਼ਾ ਬਹੁਤ ਮਾੜੀ ਹੈ। ਆਰਥਿਕ ਮੰਦਹਾਲੀ ਕਾਰਨ ਇਹ ਵਰਗ ਵਿੱਦਿਅਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਤੌਰ ’ਤੇ ਬੁਰੀ ਤਰ੍ਹਾਂ ਪੱਛੜ ਕੇ ਰਹਿ ਗਿਆ ਹੈ। ਜਦੋਂ ਤਕ ਇਸ ਵਰਗ ਦੇ ਬੱਚੇ ਵਿਦਿਅਕ ਅਦਾਰਿਆਂ ਵਲ ਰੁਖ ਨਹੀਂ ਕਰਦੇ, ਉਦੋਂ ਤੱਕ ਸਮਾਜ ਵਿੱਚ ਅੱਗ ਨਹੀਂ ਆ ਸਕਦੇ। ਸਾਬਕਾ ਡਿਪਟੀ ਸਪੀਕਰ ਅਟਵਾਲ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਮਜ਼੍ਹਬੀ ਸਿੱਖ ਅਤੇ ਵਾਲਮੀਕੀ ਭਾਈਚਾਰਾ ਬਹੁਤ ਪੱਛੜ ਚੁੱਕਿਆ ਹੈ। ਇਸ ਵਰਗ ਨੂੰ ਅੱਗੇ ਆਉਣ ਲਈ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਕਮਾਂਡੈਂਟ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਇਸ ਵਰਗ ਦਾ ਦਰਦ ਸੁਣਨ ਲਈ ਕੋਈ ਵੀ ਨਹੀਂ ਹੈ। ਇਸ ਮੌਕੇ ਬੁੱਧੀਜੀਵੀ ਭਗਵਾਨ ਸਿੰਘ ਮੱਟੂ, ਦਰਸ਼ਨ ਰਤਨ ਰਾਵਣ, ਹਰਜਿੰਦਰ ਸਿੰਘ ਮੌਰੀਆ, ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਤੇ ਭਾਰਤ ਭੂਸ਼ਣ ਮੱਟੂ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਬਕਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਮੱਟੂ, ਪ੍ਰਗਟ ਸਿੰਘ ਬੀਰ, ਸਾਬਕਾ ਪ੍ਰਬੰਧ ਅਫ਼ਸਰ ਪਰਮਜੀਤ ਕੌਰ, ਕਸ਼ਮੀਰ ਸਿੰਘ ਭੁਲੱਥ ਤੇ ਕਿੰਦਰ ਸਿੰਘ ਲੱਧੜ ਆਦਿ ਹਾਜ਼ਰ ਸਨ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

Leave a Reply

Your email address will not be published. Required fields are marked *