13 ਸਾਲਾਂ ਬੱਚੇ ਨੇ ਜਾਅਲੀ ਇੰਸਟਾਗਰਾਮ ਖਾਤਾ ਬਣਾ ਕੇ ਪਿਤਾ ਤੋਂ ਮੰਗੀ ਫਿਰੌਤੀ

ਮੁਕਤਸਰ, 25 ਮਾਰਚ (ਖਬ਼ਰ ਖਾਸ ਬਿਊਰੋ) :

ਲੰਬੀ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ਵਿਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ 13 ਸਾਲਾ ਲੜਕੇ ਨੇ ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਤੋਂ ਬਚਣ ਲਈ ਇਕ ਵੱਡੀ ਚਾਲ ਚਲਾਈ। ਲੜਕੇ ਨੇ ਇਕ ਜਾਅਲੀ ਇੰਸਟਾਗ੍ਰਾਮ ਅਕਾਊਂਟ ਬਣਾਇਆ ਅਤੇ ਆਪਣੇ ਪਿਤਾ ਨੂੰ ਫਿਰੌਤੀ ਦਾ ਸੁਨੇਹਾ ਭੇਜਿਆ, ਜਿਸ ਵਿੱਚ 90 ਲੱਖ ਰੁਪਏ, ਫਾਰਚੂਨਰ ਗੱਡੀ, ਬਿਟਕੁਆਇਨ ਦੀ ਮੰਗ ਕੀਤੀ ਗਈ। ਧਮਕੀ ਭਰੇ ਸੁਨੇਹੇ ਅਤੇ ਕਿਡਨੈਪਿੰਗ ਦੇ ਡਰ ਤੋਂ ਲੜਕੇ ਦੇ ਪਿਤਾ ਨੇ ਤੁਰੰਤ ਪੁਲੀਸ ਨਾਲ ਸੰਪਰਕ ਕੀਤਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਸੂਚਨਾ ਮਿਲਣ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਜਦੋਂ ਡਿਜੀਟਲ ਟਰਾਇਲ ਦੌਰਾਨ ਜਾਂਚ ਸੂਈ ਉਨ੍ਹਾਂ(ਸ਼ਿਕਾਇਤਕਰਤਾ) ਦੇ ਘਰ ਵੱਲ ਮੁੜੀ ਤਾਂ ਜਾਂਚਕਰਤਾ ਹੈਰਾਨ ਰਹਿ ਗਏ। ਪੁੱਛਗਿੱਛ ਕਰਨ ’ਤੇ ਸਾਹਮਣੇ ਆਇਆ ਕਿ ਨਾਬਾਲਗ ਨੇ ਆਪਣੇ ਪਿਤਾ ਨੂੰ ਡਰਾਉਣ ਦੀ ਕੋਸ਼ਿਸ਼ ਵਿਚ ਇਕ ਝੂਠਾ ਧਮਕੀ ਭਰਿਆ ਸੁਨੇਹਾ ਭੇਜਣ ਬਾਰੇ ਇਕਬਾਲ ਕੀਤਾ ਤਾਂ। ਪੁਲੀਸ ਸੂਤਰਾਂ ਨੇ ਦੱਸਿਆ ਕਿ ਲੜਕਾ ਆਪਣੇ ਨਾਨਕੇ ਘਰ ਨਹੀਂ ਜਾਣਾ ਚਾਹੁੰਦਾ ਸੀ ਜਿਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਇਹ ਸੁਨੇਹਾ ਭੇਜਿਆ।

ਮੁਕਤਸਰ ਦੇ ਐੱਸਐੱਸਪੀ ਅਖਿਲ ਚੌਧਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਡਿਜੀਟਲ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖਣ ਅਤੇ ਪਰਿਵਾਰਕ ਮੁੱਦਿਆਂ ਨੂੰ ਪਹਿਲ ਦੇਣ। ਐੱਸਐੱਸਪੀ ਨੇ ਅੱਗੇ ਦੱਸਿਆ ਕਿ 19 ਮਾਰਚ ਨੂੰ ਕਬਰਵਾਲਾ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਮੁਕਤਸਰ ਦੇ ਡੀਐਸਪੀ (ਜਾਂਚ) ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਜਬਰਨ ਵਸੂਲੀ ਦਾ ਸੁਨੇਹਾ ਸ਼ਿਕਾਇਤਕਰਤਾ ਦੇ ਪਰਿਵਾਰਕ ਮੈਂਬਰ ਵੱਲੋਂ ਭੇਜਿਆ ਗਿਆ ਸੀ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *