ਪੰਜਾਬ, 25 ਮਾਰਚ (ਖਬ਼ਰ ਖਾਸ ਬਿਊਰੋ) :
ਅੱਜ ਪਿੰਡ ਡੱਲੇਵਾਲ ਦੇ ਸਮੂਹ ਨਿਵਾਸੀਆਂ ਨੇ ਇੱਕ ਮੋਰਚਾ ਅੰਰਭਿਆ ਹੋਇਆ ਹੈ ਜੋ ਤਿੰਨ ਤੋਂ ਚੱਲ ਰਿਹਾ ਹੈ। ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਅੱਜ ਪੰਜਾਬ ਪਰ ਦੀ ਸਮੂਹ ਜਥੇਬੰਦੀਆਂ ਇਥੇ ਇੱਕਠੀਆਂ ਹੋਈਆਂ । ਡਲੇਵਾਲ ਦੇ ਪੁੱਤਰ ਨੇ ਕਿਹਾ ਕਿ ਮੀਟਿੰਗ ਤੋਂ ਪਹਿਲਾਂ ਸਾਨੂੰ ਸਤੂਰਾਂ ਤੋਂ ਇੱਕ ਖ਼ਬਰ ਮਿਲੀ ਹੈ ਕਿਪਿਛਲੇ ਸੱਤ ਦਿਨਾਂ ’ਚ ਪ੍ਰਧਾਨ ਡੱਲੇਵਾਲ ਜੀ ਦੇ ਅੰਦਰ ਪੀਣ ਦੀ ਬੂੰਦ ਤੱਕ ਨਹੀਂ ਗਈ। ਡਾਕਟਰਾਂ ਨੇ ਦੱਸਿਆ ਕਿ ਪਾਣੀ ਦੀ ਘਾਟ ਕਾਰਨ ਪ੍ਰਧਾਨ ਡੱਲੇਵਾਲ ਜੀ ਡੇਢ ਘੰਟੇ ਤੋਂ ਕੁਝ ਵੀ ਨਹੀਂ ਬੋਲ ਰਹੇ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਬਣੀ ਬਹੁਤ ਨਾਜ਼ੁਕ ਕਿਸੇ ਸਮੇ ਕੁੱਝ ਵੀ ਹੋ ਸਕਦਾ ਹੈ। ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਜ਼ਿੰਦਗੀ ਨੂੰ ਕੁਝ ਹੁੰਦਾ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ।