ਨਵੀਂ ਦਿੱਲੀ, 3 ਮਈ (ਖ਼ਬਰ ਖਾਸ ਬਿਊਰੋ)
ਏਅਰ ਇੰਡੀਆ 16 ਜੂਨ ਤੋਂ ਸਵਿਟਜ਼ਰਲੈਂਡ ਦੇ ਜ਼ਿਊਰਿਖ ਲਈ ਦਿੱਲੀ ਤੋਂ ਸਿੱਧੀ ਉਡਾਣ ਸੇਵਾ ਸ਼ੁਰੂ ਕਰੇਗੀ। ਇਸ ਨਾਲ ਜ਼ਿਊਰਿਖ, ਏਅਰ ਇੰਡੀਆ ਵੱਲੋਂ ਭਾਰਤ ਤੋਂ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਵਾਲਾ ਸੱਤਵਾਂ ਯੂਰਪੀਅਨ ਸ਼ਹਿਰ ਬਣ ਜਾਵੇਗਾ। ਕੰਪਨੀ ਨੇ ਅੱਜ ਬਿਆਨ ‘ਚ ਕਿਹਾ ਕਿ ਹਫਤੇ ‘ਚ ਚਾਰ ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣਾਂ ਚਲਾਈਆਂ ਜਾਣਗੀਆਂ। ਉਡਾਣ ਲਈ ਬੋਇੰਗ 787 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ‘ਇਕਨਾਮੀ’ ਅਤੇ ‘ਬਿਜ਼ਨਸ’ ਸ਼੍ਰੇਣੀਆਂ ਹੋਣਗੀਆਂ।