ਕੋਲਕਾਤਾ, 3 ਮਈ (ਖ਼ਬਰ ਖਾਸ ਬਿਊਰੋ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਚੋਣ ਰੈਲੀ ਦੌਰਾਨ ਕਿਹਾ ਕਿ ਰਾਜ ਭਵਨ ‘ਚ ਛੇੜਛਾੜ ਕੀਤੀ ਗਈ ਔਰਤ ਲਈ ਉਨ੍ਹਾਂ ਦਾ ਦਿਲ ਰੋ ਰਿਹਾ ਹੈ।ਇਹ ਸ਼ਰਮਨਾਕ ਹੈ। ਔਰਤ ਨਾਲ ਕਥਿਤ ਛੇੜਖਾਨੀ ਦੀ ਘਟਨਾ ਸਾਹਮਣੇ ਆਉਣ ਬਾਅਦ ਰਾਜਪਾਲ ਨੂੰ ਰਾਜ ਦੀਆਂ ਔਰਤਾਂ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ।