ਪਿੰਡ ਵਾਸੀਆਂ ਨੇ ਲੈਹਲੀ-ਬਨੂੜ ਸੜਕ ਤੋਂ ਲੰਘਦੇ ਭਾਰੀ ਵਾਹਨ ਰੋਕੇ

ਲਾਲੜੂ , 18 ਮਾਰਚ (ਖਬ਼ਰ ਖਾਸ ਬਿਊਰੋ)

ਲਾਲੜੂ ਖੇਤਰ ਵਿੱਚ ਲੈਹਲੀ-ਬਨੂੜ ਲਿੰਕ ਸੜਕ ਉੱਤੇ ਚਲਦੇ ਭਾਰੀ ਵਾਹਨ ਆਮ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਲੋਕ ਇਨ੍ਹਾਂ ਸੜਕਾਂ ਉੱਤੋਂ ਲੰਘਣ ਸਮੇਂ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ ਜਿਸ ਨੂੰ ਵੇਖਦਿਆਂ ਅੱਜ ਇਸ ਖੇਤਰ ਦੇ ਲੋਕਾਂ ਨੇ ਲੈਹਲੀ-ਬਨੂੜ ਸੜਕ ਉੱਤੇ ਪੈਂਦੇ ਹਰੇਕ ਲਾਘੇਂ ਉੱਤੇ ਇਕੱਠੇ ਹੋ ਕੇ ਵੱਖ-ਵੱਖ ਰਾਹਾਂ ਤੋਂ ਆਉਂਦੇ ਭਾਰੀ ਵਾਹਨਾਂ ਨੂੰ ਰੋਕ ਦਿੱਤਾ। ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ, ਐਡਵੋਕੇਟ ਜਸਪਾਲ ਸਿੰਘ ਦੱਪਰ, ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਕਾਮਰੇਡ ਚੰਦਰਪਾਲ ਲਾਲੜੂ, ਜਸਬੀਰ ਸਿੰਘ ਲੈਹਲੀ, ਮਨਜੀਤ ਸਿੰਘ ਜਲਾਲਪੁਰ ਤੇ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਦੀ ਅਗਵਾਈ ਹੇਠ ਲੋਕ ਅੱਜ ਸਵੇਰ ਤੋਂ ਹੀ ਵੱਖ-ਵੱਖ ਲਾਘਿਆਂ ਉੱਤੇ ਇਕੱਠੇ ਹੋਏ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਭਾਰੀ ਵਾਹਨ ਇਸ ਸੜਕ ਰਾਹੀਂ ਲੰਘ ਰਹੇ ਹਨ, ਜਿਸ ਦੇ ਚਲਦਿਆਂ ਇਸ ਸੜਕ ਦੇ ਸਾਰੇ ਕਿਨਾਰੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਇਸ ਸੜਕ ਉੱਤੇ ਦੋ-ਤਿੰਨ ਸਕੂਲ, ਪੈਟਰੋਲ ਪੰਪ ਅਤੇ ਵੱਡੀ ਗਿਣਤੀ ਲੋਕਾਂ ਦੇ ਖੇਤ ਪੈਂਦੇ ਹਨ, ਜਿਸ ਕਾਰਨ ਲੋਕ ਇਸ ਸੜਕ ਉੱਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਤੁਰਦੇ ਹਨ। ਉਕਤ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹ ਸੜਕ ਆਮ ਲੋਕਾਂ ਨੇ ਹੀ ਆਪਣੇ ਪੱਲਿਉਂ ਪੈਸੇ ਖਰਚ ਕੇ ਰਿਪੇਅਰ ਕਰਵਾਈ ਸੀ ਅਤੇ ਬਕਾਇਦਾ ਡਿਪਟੀ ਕਮਿਸ਼ਨਰ ਅਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵੱਲੋਂ ਸੜਕ ਤੋਂ ਭਾਰੀ ਵਾਹਨ ਨਾ ਚੱਲਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਸ ਸਭ ਦੇ ਬਾਵਜੂਦ ਭਾਰੀ ਵਾਹਨਾਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਅਸਲ ਵਿੱਚ ਭਾਰੀ ਵਾਹਨਾਂ ਵਾਲੇ ਟੌਲ ਟੈਕਸ ਬਚਾਉਣ ਦੇ ਚੱਕਰ ਵਿੱਚ ਆਮ ਲੋਕਾਂ ਦੀ ਜਾਨ ਮੁੱਠੀ ਵਿੱਚ ਪਾ ਰਹੇ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਹ ਭਾਰੀ ਵਾਹਨਾਂ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਰਾਹੀਂ ਭੇਜਣ ਦੀ ਤਾਕੀਦ ਕਰਨ ਤਾਂ ਕਿ ਰੋਜ਼ਾਨਾ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਫੈਸਲਾ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕਜੁੱਟਤਾ ਪ੍ਰਗਟਾਈ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Leave a Reply

Your email address will not be published. Required fields are marked *