ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਲਈ ਪੁੱਠੀ ਗਿਣਤੀ ਸ਼ੁਰੂ

ਕੇਪ ਕੈਨਵੇਰਲ, 18 ਮਾਰਚ (ਖਬ਼ਰ ਖਾਸ ਬਿਊਰੋ)

Sunita Williams Return On Earth: ਪਿਛਲੇ 9 ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ (Sunita Williams) ਤੇ ਬੁੱਚ ਵਿਲਮੋਰ(Butch Wilmore) ਦੀ ਧਰਤੀ ’ਤੇ ਵਾਪਸੀ ਨੂੰ ਲੈ ਕੇ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਦੋਵਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਸਪੇਸਐਕਸ ਦਾ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਵਿਲਮੋਰ ਤੇ ਵਿਲੀਅਮਸ ਨੇ ‘ਸਪੇਸਐਕਸ’ ਵਿਚ ਸਵਾਰ ਹੋ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਆਖ ਦਿੱਤੀ ਹੈ। ਸਪੇਸਐਕਸ ਦਾ ਇਹ ਕੈਪਸੂਲ ਭਾਰਤੀ ਸਮੇਂ ਅਨੁਸਾਰ ਸਵੇਰੇ 10:35 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਿਕਲਿਆ ਹੈ ਤੇ ਇਸ ਦੇ ਭਲਕੇ (ਬੁੱਧਵਾਰ ਨੂੰ ਵੱਡੇ ਤੜਕੇ) 3:27 ਵਜੇ ਫਲੋਰੀਡਾ ਦੇ ਸਾਹਿਲ ’ਤੇ ਸਮੁੰਦਰ ਵਿਚ ਉਤਰਨ ਦੀ ਉਮੀਦ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਸਪੇਸਐਕਸ ਦਾ ਕੈਪਸੂਲ ਪੁਲਾੜ ਯਾਤਰੀਆਂ ਨੂੰ ਲੈ ਕੇ ਧਰਤੀ ਲਈ ਰਵਾਨਾ ਹੁੰਦਾ ਹੋਇਆ। ਫੋਟੋ: ਰਾਇਟਰਜ਼ਕੈਪਸੂਲ ਤੜਕੇ ਹੀ Undock (ਪੁਲਾੜ ਸਟੇਸ਼ਨ ਤੋਂ ਵੱਖ) ਹੋ ਗਿਆ ਤੇ ਜੇ ਮੌਸਮ ਅਨੁਕੂਲ ਰਹਿੰਦਾ ਹੈ ਤਾਂ ਉਨ੍ਹਾਂ ਦੇ ਸ਼ਾਮ ਤੱਕ ਫਲੋਰੀਡਾ ਦੇ ਸਾਹਿਲ ਉੱਤੇ ਉਤਰਨ ਦੀ ਸੰਭਾਵਨਾ ਹੈ। ਵਿਲਮੋਰ ਤੇ ਵਿਲੀਅਮਸ ਬੋਇੰਦ ਦੇ ਨਵੇਂ ਸਟਾਰਲਾਈਨਰ ਕੈਪਸੂਲ ਜ਼ਰੀਏ 5 ਜੂਨ ਨੂੰ ਕੇਪ ਕੈਨਵੇਰਲ ਤੋਂ ਰਵਾਨਾ ਹੋਏ ਸੀ। ਦੋਵੇਂ ਇਕ ਹਫ਼ਤੇ ਲਈ ਗਏ ਸੀ, ਪਰ ਪੁਲਾੜ ਵਾਹਨ ਵਿਚ ਹੀਲੀਅਮ ਦੇ ਰਿਸਾਅ ਤੇ ਰਫ਼ਤਾਰ ਦੀ ਕਮੀ ਕਰਕੇ ਉਹ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਸਟੇਸ਼ਨ ਵਿਚ ਫਸੇ ਹੋਏ ਸੀ। ਐਤਵਾਰ ਨੂੰ ਵਿਲਮੋਰ ਤੇ ਵਿਲੀਅਮਸ ਦੀ ਥਾਂ ਹੋਰਨਾਂ ਪੁਲਾੜ ਯਾਤਰੀਆਂ ਦੀ ਤਾਇਨਾਤੀ ਲਈ ‘ਸਪੇਸਐਕਸ’ ਦਾ ਕੈਪਸੂਲ ਕੌਮਾਂਤਰੀ ਪੁਲਾੜ ਸਟੇਸ਼ਨ ਪੁੱਜਿਆ ਸੀ।

ਅਮਰੀਕੀ ਪੁਲਾੜ ਏਜੰਸੀ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਰਵਾਨਾ ਹੋਏ ਪੁਲਾੜ ਯਾਤਰੀਆਂ ਦੇ ਨਵੇਂ ਦਲ ਵਿਚ ਨਾਸਾ ਤੋਂ ਐਨੀ ਮੈਕਲੇਨ ਤੇ ਨਿਕੋਲ ਏਅਰਸ ਸ਼ਾਮਲ ਹਨ। ਉਹ ਦੋਵੇਂ ਪਾਇਲਟ ਹਨ। ਇਨ੍ਹਾਂ ਤੋਂ ਇਲਾਵਾ ਜਾਪਾਨ ਦੇ ਤਾਕੁਯਾ ਓਨਿਸ਼ੀ ਤੇ ਰੂਸ ਦੇ ਕਿਰਿਲ ਪੈਸਕੋਵ ਵੀ ਉਨ੍ਹਾਂ ਨਾਲ ਗਏ ਸਨ ਤੇ ਇਹ ਦੋਵੇਂ ਏਅਰਲਾਈਨ ਕੰਪਨੀਆਂ ਦੇ ਸਾਬਕਾ ਪਾਇਲਟ ਹਨ।

ਵਿਲਮੋਰ ਨੇ ਐਤਵਾਰ ਨੂੰ ਪੁਲਾੜ ਸਟੇਸ਼ਨ ਦਾ ਹੈਚ ਖੋਲ੍ਹਿਆ, ਜਿਸ ਮਗਰੋਂ ਇਕ ਇਕ ਕਰਕੇ ਚਾਰੋਂ ਨਵੇਂ ਯਾਤਰੀ ਅੰਦਰ ਆਏ। ਪੁਲਾੜ ਵਿਚ ਪਹਿਲਾਂ ਤੋਂ ਮੌਜੂਦ ਪੁਲਾੜ ਯਾਤਰੀਆਂ ਨੇ ਆਪਣੇ ਨਵੇਂ ਸਾਥੀਆਂ ਦਾ ਸਵਾਗਤ ਕੀਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

 

Leave a Reply

Your email address will not be published. Required fields are marked *