ਸੰਗਰੂਰ 18 ਮਾਰਚ (ਖਬ਼ਰ ਖਾਸ ਬਿਊਰੋ)
ਸੰਗਰੂਰ ਦੇ ਕਾਲੀ ਦੇਵੀ ਮੰਦਰ ’ਚ ਗੰਜਾਪਣ ਦੂਰ ਕਰਨ ਦਾ ਕੈਂਪ ਲਾਉਣ ਦੀਆਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਦਾ ਪ੍ਰਚਾਰ ਹੋ ਰਿਹਾ ਸੀ। ਸਿਰ ’ਤੇ ਵਾਲਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਲੋਕਾਂ ਨੇ ਉਮੀਦ ਨਾਲ ਕਿ ਸਾਡੇ ਵਾਲ ਦੁਬਾਰਾ ਤੋਂ ਆ ਜਾਣ ਗੰਜਾਪਣ ਖ਼ਤਮ ਹੋ ਜਾਵੇ ਵੱਡੀ ਗਿਣਤੀ ਵਿੱਚ ਆਪਣੇ ਸਿਰਾਂ ’ਤੇ ਦਵਾਈ ਲਵਾਉਣ ਮਾਤਾ ਕਾਲੀ ਮਾਤਾ ਮੰਦਰ ਪਹੁੰਚੇ ਸੀ ।
ਸੰਗਰੂਰ ਦੇ ਸਿਵਲ ਹਸਪਤਾਲ ’ਚ ਗੰਜਿਆਂ ਦੇ ਵਾਲ ਲਵਾਉਣ ਵਾਲਿਆਂ ਦੀ ਹੋਈ ਭਰਮਾਰ ਅੱਜ ਸੰਗਰੂਰ ’ਚ ਲਗਭਗ ਹਜ਼ਾਰ ਤੋਂ ਉੱਪਰ ਬੰਦਾ ਵਾਲ ਦਾ ਟਰੀਟਮੈਂਟ ਕਰਵਾਉਣ ਲਈ ਮਾਤਾ ਕਾਲੀ ਮਾਤਾ ਮੰਦਰ ਪਹੁੰਚੇ ਸੀ। ਖੰਨੇ ਤੋਂ ਇੱਕ ਬੰਦਾ ਆਇਆ ਸੀ ਜੋ ਕਿ ਦਾਅਵਾ ਕਰਦਾ ਹੈ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਵਾਲ ਆ ਜਾਣਗੇ, ਪਰ ਸੰਗਰੂਰ ਦੇ ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ, ਜਿਨਾਂ ਨੂੰ ਅੱਖਾਂ ’ਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਦਰਦ ਹੋ ਰਿਹਾ ਹੈ।
ਇਸ ਮੌਕੇ ਪੀੜਤ ਪ੍ਰਦੀਪ ਸਿੰਘ ਨੇ ਕਿਹਾ ਕਿ ਮੈਂ ਵਾਲ ਉਗਾਉਣ ਲਈ ਦਵਾਈ ਲਗਵਾਉਣ ਆਇਆ ਹੈ ਪਰ ਅੱਧੇ ਘੰਟੇ ਬਾਅਦ ਮੇਰੀਆਂ ਅੱਖਾਂ ਦਰਦ ਕਰਨ ਲੱਗੀਆਂ ਜੋ ਹੁਣ ਤੱਕ ਨਹੀਂ ਖੁੱਲ ਰਹੀਆਂ। ਮੈਨੂੰ ਸਿਰਫ਼ ਇੰਨਾ ਪਤਾ ਲੱਗਾ ਸੀ ਕਿ ਕੈਂਪ ’ਚ ਕੋਈ ਵੈਦ ਦਵਾਈ ਦੇ ਰਿਹਾ ਹੈ ਤੇ ਮੈਂ ਜਾ ਕੇ ਦਵਾਈ ਲਗਵਾ ਲਈ। ਇਸ ਕੈਂਪ ਵਿਚ ਘੱਟੋ ਘੱਟ 300 – 400 ਬੰਦਾ ਪਹੁੰਚਿਆ ਹੋਇਆ ਸੀ।
ਪੀੜਤ ਸੰਜੀਵ ਨੇ ਕਿਹਾ ਦਵਾਈ ਲਗਵਾਉਣ ਦੇ 10 ਮਿੰਟ ਬਾਅਦ ਮੈਨੂੰ ਮੂੰਹ ਧੋਣ ਲਈ ਕਿਹਾ ਗਿਆ ਮੈਂ ਅੱਖਾਂ ’ਤੇ ਪਾਣੀ ਤੱਕ ਨਹੀਂ ਲਗਾਇਆ, ਜਦੋਂ 2 ਘੰਟੇ ਤੱਕ ਮੇਰੀਆਂ ਅੱਖਾਂ ਦਾ ਦਰਦ ਨਾ ਹਟਿਆ ਤਾਂ ਮੈਨੂੰ ਹਸਪਤਾਲ ਆਉਣਾ ਪਿਆ ।
ਇਸ ਸਬੰਧੀ ਸੰਗਰੂਰ ਦੀ ਸਿਵਲ ਹਸਪਤਾਲ ਦੇ ਗੀਤਾਂਸ਼ੂ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਅੱਜ ਅੱਖਾਂ ਦੇ 14-5-20 ਮਰੀਜ਼ ਪਹੁੰਚੇ ਹਨ । ਜਿੰਨਾਂ ਨੇ ਵਾਲਾਂ ਵਿਚ ਕੋਈ ਤੇਲ ਲਗਵਾਇਆ ਸੀ, ਜਿਸ ਨੂੰ ਧੌਣ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ’ਚ ਦਰਦ ਸ਼ੁਰੂ ਹੋ ਗਿਆ। ਵਾਲ ਧੌਣ ਨਾਲ ਉਨ੍ਹਾਂ ਦੀਆਂ ਅੱਖਾਂ ਵਿਚ ਕੈਮੀਕਲ ਰਿਐਕਸ਼ਨ ਹੋ ਗਈ ਹੈ, ਅਸੀਂ ਅੱਖਾਂ ਦੇ ਸਪੈਸ਼ਲਿਸਟ ਨੂੰ ਬੁਲਾ ਉਨ੍ਹਾਂ ਦੀਆਂ ਅੱਖਾਂ ਦਿਖਾ ਰਹੇ ਹਾਂ। ਡਾਕਟਰ ਦਾ ਕਹਿਣਾ ਹੈ ਕਿ ਬਿਨਾਂ ਜਾਂਚ ਪਰਖ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਇਫੈਕਟ ਹੋ ਸਕਦੀ ਹੈ।