ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਟੋਹਾਣਾ, 17 ਮਾਰਚ (ਖਬ਼ਰ ਖਾਸ ਬਿਊਰੋ)

ਟੋਹਾਣਾ ਪੁਲੀਸ ਟੀਮ ਨੇ ਸਿੰਬਲ ਰੋਡ ’ਤੇ ਚੈਕਿੰਗ ਦੌਰਾਨ ਪਿਕਅੱਪ ਗੱਡੀ ਵਿੱਚੋਂ ਸਵਾਰ ਤਿੰਨ ਲੜਕਿਆਂ ਨੂੰ 270 ਗਰਾਮ ਹੈਰੋਇਨ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਡੀਐਸਪੀ ਉਮੇਦ ਸਿੰਘ ਨੇ ਦੱਸਿਆ ਕਿ ਹੈਰੋਇਨ ਤਸਕਰਾਂ ਦੀ ਸ਼ਨਾਖ਼ਤ ਹਰਬੰਸ ਪਿੰਡ ਛਾਜਲਾ (ਪੰਜਾਬ), ਕੁਲਵਿੰਦਰ ਸਿੰਘ ਉਰਫ਼ ਵਿੱਕੀ ਪਿੰਡ ਛਾਜਲੀ (ਪੰਜਾਬ) ਤੇ ਪਨਵੀਰ ਉਰਫ਼ ਟੋਹਾਣਾ ਵਾਸੀ ਪਿੰਡ ਮਿਉਂਦਕਲਾਂ (ਟੋਹਾਣਾ) ਵਜੋਂ ਹੋਈ ਹੈ। ਮੁੱਢਲੀ ਜਾਂਚ ਵਿੱਚ ਉਨ੍ਹਾਂ ਦੱਸਿਆ ਕਿ ਉਹ ਇਹ ਹੈਰੋਇਨ ਪਿੰਡ ਛਾਜਲੀ ਦੇ ਜਗਸੀਰ ਸਿੰਘ ਉਰਫ਼ ਜੱਗਾ ਤੋਂ ਲੈ ਕੇ ਆਏ ਸਨ। ਡੀਐਸਪੀ ਨੇ ਦੱਸਿਆ ਕਿ ਹੈਰੋਇਨ ਤਸਕਰਾਂ ਦਾ ਰਿਮਾਂਡ ਲੈ ਕੇ ਸਪਲਾਇਰ ਨੂੰ ਵੀ ਕਾਬੂ ਕੀਤਾ ਜਾਵੇਗਾ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *