ਜਸਟਿਸ ਜੌਏਮਾਲਿਆ ਬਾਗਚੀ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲਿਆ

ਨਵੀਂ ਦਿੱਲੀ, 17 ਮਾਰਚ (ਖਬ਼ਰ ਖਾਸ ਬਿਊਰੋ)

ਕਲਕੱਤਾ ਹਾਈ ਕੋਰਟ ਦੇ ਜਸਟਿਸ ਜੌਏਮਾਲਿਆ ਬਾਗਚੀ Justice Joymalya Bagchi ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨੂੰ ਭਾਰਤ ਦੇ ਚੀਫ਼ ਜਸਟਿਸ ਸੰਜੀਵ ਖ਼ੰਨਾ ਨੇ ਸਹੁੰ ਚੁਕਾਈ। ਸੁਪਰੀਮ ਕੋਰਟ ਅਹਾਤੇ ਵਿਚ ਹੋਈ ਹਲਫ਼ਦਾਰੀ ਮੌਕੇ ਸਰਬਉੱਚ ਕੋਰਟ ਦੇ ਹੋਰ ਜੱਜ ਵੀ ਮੌਜੂਦ ਸਨ।

ਜਸਟਿਸ ਬਾਗਚੀ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਕੁੱਲ ਜੱਜਾਂ ਦੀ ਗਿਣਤੀ 33 ਹੋ ਗਈ ਹੈ ਜਦੋਂਕਿ ਸਿਖਰਲੀ ਕੋਰਟ ਲਈ ਮਨਜ਼ੂਦਸ਼ੁਦਾ ਨਫ਼ਰੀ 34 ਜੱਜਾਂ ਦੀ ਹੈ। ਜਸਟਿਸ ਬਾਗ਼ਚੀ ਦਾ ਸੁਪਰੀਮ ਕੋਰਟ ਵਿਚ ਕਾਰਜਕਾਲ ਛੇ ਸਾਲਾਂ ਤੋਂ ਵੱਧ ਸਮੇਂ ਲਈ ਹੋਵੇਗਾ, ਜਿਸ ਦੌਰਾਨ ਉਹ ਭਾਰਤੀ ਦੇ ਚੀਫ਼ ਜਸਟਿਸ ਵਜੋਂ ਵੀ ਸੇਵਾਵਾਂ ਨਿਭਾਉਣਗੇ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

Leave a Reply

Your email address will not be published. Required fields are marked *