ਸ਼੍ਰੀ ਅਨੰਦਪੁਰ ਸਾਹਿਬ, 13 ਮਾਰਚ (ਖਬ਼ਰ ਖਾਸ ਬਿਊਰੋ)
ਬਾਬਾ ਹਰਨਾਮ ਸਿੰਘ ਧੁੰਮਾ ਨੇ ਪ੍ਰੈਸ ਵਾਰਤਾ ਕਰਕੇ ਕਿਹਾ ਹੈ ਕਿ ਜਥੇਦਾਰਾਂ ਨੂੰ ਹਟਾਉਣ ਤੇ ਲਗਾਉਣ ਦਾ ਕੋਈ ਵਿਧੀ ਵਿਧਾਨ ਹੋਣਾਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇ੍ਦਾਰ ਨੂੰ ਇਵੇਂ ਕੋਈ ਅਪਮਾਨ ਕਰਕੇ ਹਟਾਉਣਾ ਗਲਤ ਹੈ ਅਤੇ ਇਵੇ ਤਾਂ ਕੋਈ ਕਰਮਚਾਰੀ ਨੂੰ ਵੀ ਹਟਾਉਂਦਾ ਨਹੀਂ।ਇਸ ਘਟਨਾ ਨਾਲ ਦੁਨੀਆ ਭਰ ਦੇ ਸਿੱਖ ਦੁਖੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੂਰੇ ਸਿੱਖ ਸੰਸਥਾਵਾਂ, ਜਥੇਬੰਦੀਆਂ ਨੇ ਕੱਲ 14 ਨੂੰ ਪੰਥਕ ਇਕੱਠ ਰੱਖਿਆ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਇਹ ਪੰਥਕ ਜਥੇਬੰਦੀਆਂ ਦਾ ਇਕੱਠ ਹੈ ਨਾ ਕਿ ਸੰਗਤਾਂ ਦਾ ਇੱਕਠ। ਉਨ੍ਹਾਂ ਨੇ ਕਿਹਾ ਹੈ ਕਿ ਇਥੇ ਨਿਹੰਗ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਕੱਲ 12 ਵਜੇ ਖਾਲਸਾ ਦੀਵਾਨ ਵਿਖੇ ਇਕੱਤਰਤਾ ਰੱਖੀ ਗਈ ਹੈ। ਜਿਹੜੇ ਵਿਅਕਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚੋਂ ਅਸਤੀਫਾ ਦਿੱਤਾ ਹੈ ਉਹ ਵੀ ਕੱਲ ਸ਼ਮੂਲੀਅਤ ਕਰਨ।
ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ ਮੇਰੀ ਕਿਰਦਾਰਕੁਸ਼ੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਹੈ। ਉਨਾਂ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਸ੍ਰੋਮਣੀ ਕਮੇਟੀ ਉੱਤੇ ਦਬਾਅ ਬਣਾਇਆ ਜਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰਿਤ ਖੇਤਰ ਵਿੱਚ ਨਹੀ ਹੈ ਕਿਸੇ ਜਥੇਦਾਰ ਨੂੰ ਲਗਾਇਆ ਜਾਵੇ ਜਾਂ ਹਟਾਇਆ ਜਾਵੇ। ਉਨ੍ਹਾਂ ਨੇ ਕਿਹਾ ਜਥੇਦਾਰ ਦੀ ਨਿਯੁਕਤੀ ਅਤੇ ਹਟਾਉਣ ਲਈ ਕੋਈ ਵਿਧੀ ਵਿਧਾਨ ਬਣਾਇਆ ਜਾਵੇ।