ਮੁੰਬਈ, 13 ਮਾਰਚ (ਖਬ਼ਰ ਖਾਸ ਬਿਊਰੋ)
ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 192.32 ਨੁਕਤਿਆਂ ਦੇ ਉਛਾਲ ਨਾਲ 74,222.08 ਨੂੰ ਪਹੁੰਚ ਗਿਆ ਜਦੋਂਕਿ ਐੱਨਐੱਸਈ ਦੇ ਨਿਫਟੀ ਨੇ ਵੀ 21.75 ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਨਿਫਟੀ 22,492.25 ਦੇ ਪੱਧਰ ’ਤੇ ਸੀ।
ਉਧਰ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਰੁਪੱਈਆ 19 ਪੈਸੇ ਦੀ ਮਜ਼ਬੂਤੀ ਨਾਲ 87.03 ਨੂੰ ਪਹੁੰਚ ਗਿਆ।
ਸੈਂਸੈਕਸ ਪੈਕ ਵਿਚੋਂ ਟਾਟਾ ਸਟੀਲ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਬਜਾਜ ਫਾਇਨਾਂਸ, ਐੱਸਬੀਆਈ, ਜ਼ੋਮੈਟੋ, ਭਾਰਤੀ ਏਅਰਟੈੱਲ, ਪਾਵਰਗਰਿੱਡ, ਐੱਨਟੀਪੀਸੀ ਤੇ ਟਾਈਟਨ ਕੰਪਨੀਆਂ ਦੇ ਸ਼ੇਅਰਾਂ ਨੇ ਮੁਨਾਫ਼ਾ ਖੱਟਿਆ।