ਚੰਡੀਗੜ੍ਹ, 13 ਮਾਰਚ (ਖਬ਼ਰ ਖਾਸ ਬਿਊਰੋ)
ਜਥੇਦਾਰ ਸਾਹਿਬਾਨ ਦੀ ਹੋਈ ਅਦਲਾ-ਬਦਲੀ ’ਤੇ ਬੋਲੇ ਸੁਖਰਾਜ ਸਿੰਘ ਨਿਆਮੀਵਾਲਾ। ਸੁਖਰਾਜ ਸਿੰਘ ਨੇ ਕਿਹਾ ਕਿ ਜੱਥੇਦਾਰ ਸਾਹਿਬਾਨ ਦੀ ਹੋਈ ਅਦਲਾ-ਬਦਲੀ ਕਰ ਕੇ ਸਿੱਖ ਸਿਧਾਂਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿੱਖ ਪ੍ਰੰਪਰਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਸਿੱਖ ਪੰਥ ਦੀ ਤਾਜਪੋਸੀ ਲਈ ਸਿੱਖ ਕੌਮ ਜੋ ਮਾਣ ਬਖ਼ਸ਼ਦੀ ਹੈ, ਉਸ ਤੋਂ ਵਾਂਝੇ ਰੱਖ ਕੇ ਚੋਰ-ਮੌਰੀ ਵਿਚੋਂ ਕੱਢ ਕੇ ਜਥੇਦਾਰਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ। ਅਤੇ ਜਥੇਦਾਰਾਂ ਨੂੰ ਗ਼ਲਤ ਸਾਬਤ ਕਰ ਕੇ ਥੱਲੇ ਵੀ ਲਾਹ ਦਿਤਾ ਜਾਂਦਾ ਹੈ।
ਨਿਆਮੀਵਾਲਾ ਨੇ ਕਿਹਾ ਕਿ ਸਾਨੂੰ ਜੋ ਸਾਡੇ ਗੁਰੂਆਂ ਨੇ ਤਖ਼ਤ ਬਖ਼ਸ਼ਿਆ ਹੈ ਉਸ ਨੂੰ ਚੰਦ ਕੁ ਬੰਦਿਆਂ ਨੇ ਉਸ ਤਖ਼ਤ ਦੀ ਮਰਿਯਾਦਾ ਨੇ ਢਾਹ ਲਾ ਛੱਡੀ ਹੈ। ਮੈਂ ਬੁੱਧੀਜੀਵੀਆਂ, ਟਕਸਾਲਾਂ ਤੇ ਸੰਪਰਦਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਤੋਂ ਬਚਣ ਲਈ ਸਾਡਾ ਇਕ ਹੋਣਾ ਜ਼ਰੂਰੀ ਹੈ। ਉਨ੍ਹਾਂ ਐਸਜੀਪੀਸੀ ਦੇ ਬੁਲਾਰੇ ਸੁੱਚਾ ਸਿੰਘ ਲੰਗਾਹ ਵਲੋਂ ਕੀਤੀ ਟਿਪਣੀ ਨੂੰ ਸ਼ਰਮਨਾਕ ਦਸਦਿਆਂ ਕਿਹਾ ਕਿ ਜਿਸ ਅਕਾਲੀ ਦਲ ਨੂੰ ਖੜਾ ਕਰਨ ਲਈ ਸਾਡੇ ਪੁਰਖਿਆਂ ਨੇ ਜਦੋ ਜਹਿਦ ਕੀਤਾ, ਦਿਨ ਰਾਤ ਇਕ ਕੀਤਾ ਅੱਜ ਅਕਾਲੀ ਦਲ ਦੇ ਬੁਲਾਰੇ ਜਥੇਦਾਰਾਂ ‘ਤੇ ਟਿਪਣੀਆਂ ਕਰਨਗੇ। ਉਹ ਅਪਣੀਆਂ ਗ਼ਲਤੀਆਂ ਮੰਨ ਕੇ ਵੀ ਅਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨ ‘ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਹੁਣ ਅਸੀਂ ਇਨ੍ਹਾਂ ਬੁਲਾਰਿਆਂ ਦੀ ਮੰਨਾਂਗੇ ਜੋ ਆਪ ਤਖ਼ਤ ਤੋਂ ਤਨਖ਼ਾਹੀਆਂ ਕਰਾਰ ਦਿਤੇ ਗਏ ਹੋਣ।
ਉਨ੍ਹਾਂ ਐਸਜੀਪੀਸੀ ਦੇ ਬੁਲਾਰੇ ਸੁੱਚਾ ਸਿੰਘ ਲੰਗਾਹ ਵਲੋਂ ਬਹਿਬਲ ਕਲਾਂ ਗੋਲੀ ਕਾਂਡ ’ਤੇ ਉਨ੍ਹਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਵਿਚ ਸ਼ਰੇਆਮ ਪੁਲਿਸ ਵਲੋਂ ਧੱਕਾ ਕੀਤਾ ਗਿਆ, ਪਾਣੀ ਦੀਆਂ ਬੌਛਾਰਾਂ ਚਲਾਈਆਂ ਗਈਆਂ ਤੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਤੇ ਇਹ ਬੁਲਾਰੇ ਇਸ ਨੂੰ ਗ਼ਲਤ ਸਾਬਤ ਕਰ ਰਹੇ ਹਨ ਇਹ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਤੁਹਾਡੀ ਸਰਕਾਰ ਦੇ ਸਮੇਂ ਹੀ ਬੇਅਦਬੀ ਹੋਈ ਤੁਸੀਂ ਗੁਨਾਹ ਵੀ ਮੰਨੇ ਫਿਰ ਅਜੀਹੇ ਬਿਆਨ ਬਹੁਤ ਹੀ ਸ਼ਰਮਨਾਕ ਹਨ। ਇਸ ਸਬੰਧੀ ਐਸਜੀਪੀਸੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।