ਹਰਿਦੁਆਰ, 2 ਮਈ (ਖ਼ਬਰ ਖਾਸ ਬਿਊਰੋ)
ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ‘ਚ ਸੋਸ਼ਲ ਮੀਡੀਆ ‘ਤੇ ਰੀਲ ਬਣਾਉਂਦੇ ਹੋਏ ਇੰਜਨੀਅਰਿੰਗ ਵਿਦਿਆਰਥਣ ਰੇਲਗੱਡੀ ਦੀ ਲਪੇਟ ‘ਚ ਆ ਗਈ ਤੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ 20 ਸਾਲਾ ਵੈਸ਼ਾਲੀ ਸ਼ਾਮ ਨੂੰ ਸਹੇਲੀ ਨਾਲ ਰਹੀਮਪੁਰ ਰੇਲਵੇ ਫਾਟਕ ਨੇੜੇ ਰੇਲਵੇ ਟਰੈਕ ‘ਤੇ ਖੜ੍ਹੀ ਸੀ ਅਤੇ ਆਪਣੇ ਮੋਬਾਈਲ ਨਾਲ ਰੀਲ ਬਣਾ ਰਹੀ ਸੀ ਅਤੇ ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਵੈਸ਼ਾਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।