ਹੈਦਰਾਬਾਦ, 13 ਮਾਰਚ (ਖਬ਼ਰ ਖਾਸ ਬਿਊਰੋ)
ਹੈਦਰਾਬਾਦ ਦੇ ਮਹਿੰਦੀਪਟਨਮ ਵਿੱਚ ਚਾਰ ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਨੇ ਸਨਸਨੀ ਮਚਾ ਦਿੱਤੀ ਹੈ। ਇੱਥੋਂ ਦੀ ਆਸਿਫ਼ ਨਗਰ ਕਲੋਨੀ ਦੇ ਮੁਖ਼ਤਬਾ ਅਪਾਰਟਮੈਂਟ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਲਿਫ਼ਟ ਵਿੱਚ ਫਸਣ ਨਾਲ ਚਾਰ ਸਾਲਾ ਬੱਚੇ ਸੁਰਿੰਦਰ ਦੀ ਮੌਤ ਹੋ ਗਈ।
ਸੁਰਿੰਦਰ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਵਾਲੇ ਸ਼ਾਮ ਬਹਾਦੁਰ ਦਾ ਪੁੱਤਰ ਸੀ। ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ, ਜਦੋਂ ਸੁਰਿੰਦਰ ਖੇਡਦੇ ਹੋਏ ਲਿਫ਼ਟ ਦੇ ਦਰਵਾਜ਼ੇ ਵਿਚਕਾਰ ਫਸ ਗਿਆ।
ਕਰੀਬ 10 ਮਿੰਟ ਬਾਅਦ ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਲਿਫ਼ਟ ਦੇ ਦਰਵਾਜ਼ਿਆਂ ਵਿਚਕਾਰ ਲਹੂ-ਲੁਹਾਨ, ਬੇਹੋਸ਼, ਖੂਨ ਨਾਲ ਲੱਥਪੱਥ ਹਾਲਤ ‘ਚ ਮਿਲਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਹ ਪਹਿਲਾਂ ਹੀ ਮਰ ਚੁੱਕਾ ਸੀ। ਮਾਪੇ ਆਪਣੇ ਇਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਸੋਗ ‘ਚ ਹਨ ਅਤੇ ਪਰਿਵਾਰ ‘ਚ ਮਾਤਮ ਹੈ।