ਆਯੂਸ਼ਮਾਨ ਵਯ ਵੰਦਨਾ ਕਾਰਡਾਂ ਲਈ ਉਮਰ ਹੱਦ 70 ਦੀ ਥਾਂ 60 ਸਾਲ ਕੀਤੀ ਜਾਵੇ: ਸੰਸਦੀ ਕਮੇਟੀ

ਨਵੀਂ ਦਿੱਲੀ, 13 ਮਾਰਚ (ਖਬ਼ਰ ਖਾਸ ਬਿਊਰੋ)

ਸੰਸਦੀ ਕਮੇਟੀ ਨੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਘੇਰੇ ਨੂੰ ਵਧਾਉਣ ਲਈ, ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਆਯੂਸ਼ਮਾਨ ਵਯ ਵੰਦਨਾ ਕਾਰਡਾਂ ਲਈ ਉਮਰ ਹੱਦ 70 ਸਾਲ ਅਤੇ ਇਸ ਤੋਂ ਵੱਧ ਦੇ ਮਾਪਦੰਡ ਨੂੰ ਤਰਕਸੰਗਤ ਬਣਾ ਕੇ 60 ਸਾਲ ਅਤੇ ਇਸ ਤੋਂ ਵੱਧ ਕੀਤੇ ਜਾਣ ਦੀ ਸਿਫਾਰਸ਼ ਕੀਤੀ ਹੈ।

ਸਿਹਤ ਅਤੇ ਪਰਿਵਾਰ ਭਲਾਈ ਬਾਰੇ ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਨੇ ਸਿਹਤ ਸੰਭਾਲ ’ਤੇ ਆਉਂਦੇ ਵੱਡੇ ਖਰਚ ਨੂੰ ਧਿਆਨ ਵਿੱਚ ਰੱਖਦੇ ਹੋਏ, ਬੁੱਧਵਾਰ ਨੂੰ ਰਾਜ ਸਭਾ ਵਿੱਚ ਪੇਸ਼ ਕੀਤੀ ਆਪਣੀ 163ਵੀਂ ਰਿਪੋਰਟ ਵਿੱਚ ਸਿਹਤ ਸੰਭਾਲ ਕਵਰੇਜ ਨੂੰ ਮੌਜੂਦਾ ਸਾਲਾਨਾ 5 ਲੱਖ ਰੁਪਏ ਪ੍ਰਤੀ ਪਰਿਵਾਰ ਤੋਂ ਵਧਾ ਕੇ 10 ਲੱਖ ਰੁਪਏ ਸਾਲਾਨਾ ਪ੍ਰਤੀ ਪਰਿਵਾਰ ਕਰਨ ਦੀ ਸਿਫਾਰਸ਼ ਵੀ ਕੀਤੀ।

ਹੋਰ ਪੜ੍ਹੋ 👉  ਯੂਕਰੇਨ ਸੰਘਰਸ਼ ਖ਼ਤਮ ਕਰਨ ਲਈ ਸਹਿਮਤ ਹੋਏ ਰੂਸ ਤੇ ਅਮਰੀਕਾ 

ਸੰਸਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਯੋਜਨਾ ਅਧੀਨ ਕਵਰ ਕੀਤੇ ਗਏ ਪੈਕੇਜਾਂ/ਪ੍ਰਕਿਰਿਆਵਾਂ ਦੀ ਗਿਣਤੀ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗੇ ਇਲਾਜ ਅਤੇ ਮਹਿੰਗੇ ਟੈਸਟਾਂ ਜਿਵੇਂ ਕਿ ਰੇਡੀਓਲੋਜੀਕਲ ਡਾਇਗਨੌਸਟਿਕਸ (ਸੀਟੀ, ਐਮਆਰਆਈ ਅਤੇ ਇਮੇਜਿੰਗ ਜਿਸ ਵਿੱਚ ਨਿਊਕਲੀਅਰ ਇਮੇਜਿੰਗ ਸ਼ਾਮਲ ਹੈ) ਨਾਲ ਸਬੰਧਤ ਨਵੇਂ ਪੈਕੇਜ/ਪ੍ਰਕਿਰਿਆਵਾਂ ਨੂੰ ਐਡ-ਆਨ ਪੈਕੇਜਾਂ ਵਜੋਂ ਬੁੱਕ ਕਰਨ ਦੀ ਥਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਕਮੇਟੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਰਕਾਰ ਨੇ ਹਾਲ ਹੀ ਵਿੱਚ ਏਬੀ-ਪੀਐਮਜੇਏਵਾਈ ਦਾ ਵਿਸਤਾਰ ਕਰਕੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਛੇ ਕਰੋੜ ਸੀਨੀਅਰ ਨਾਗਰਿਕਾਂ, ਭਾਵੇਂ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਕੁਝ ਵੀ ਹੋਵੇ, ਨੂੰ ਵਯ ਵੰਦਨਾ ਯੋਜਨਾ ਅਧੀਨ ਕਵਰ ਕੀਤਾ ਹੈ। 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ, ਜਿਨ੍ਹਾਂ ਕੋਲ ਆਯੂਸ਼ਮਾਨ ਵਯ ਵੰਦਨਾ ਕਾਰਡ ਹਨ, ਦੇ ਇਲਾਜ ਲਈ ਬਜਟ ਵਿਚ 1443 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। 

ਹੋਰ ਪੜ੍ਹੋ 👉  ਮੁਲਾਜ਼ਮ ਦੀ ਕਾਰਬਾਈਨ ਖੋਹਣ ਵਾਲਾ ਨਸ਼ਾ ਤਸਕਰ ਪੁਲੀਸ ਗੋਲੀ ਨਾਲ ਜ਼ਖ਼ਮੀ

Leave a Reply

Your email address will not be published. Required fields are marked *