ਪੰਜਾਬ ਸਰਕਾਰ ਵੱਲੋਂ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਜਾਰੀ ਹੁਕਮ ਅਨੁਸਾਰ ਆਈਏਐਸ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨੂੰ ਪੁਰਾਣੇ ਵਿਭਾਗ ਦੇ ਨਾਲ ਪ੍ਰਬੰਧਕੀ ਸਕੱਤਰ ਮਾਲ ਤੇ ਮੁੜ ਵਸੇਵਾ ਵਿਭਾਗ ਦਾ ਵਾਧੂ ਚਾਰਜ ਅਤੇ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਸੋਨਾਲੀ ਗਿਰੀ ਨੂੰ ਸਕੱਤਰ ਮਾਲ ਤੇ ਮੁੜ ਵਸੇਵਾ ਦਾ ਵਾਧੂ ਚਾਰਜ, ਰਾਹੁਲ ਛਾਬਾ ਨੂੰ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੇ ਡਾਇਰੈਕਟਰ ਪੰਜਾਬ ਇਨਫੋਟੈਕ ਦਾ ਵਾਧੂ ਚ ਚਾਰਜ਼ ਦਿੱਤਾ ਗਿਆ ਹੈ।
ਇਸੀ ਤਰਾਂ ਪੀਸੀਐਸ ਅਧਿਕਾਰੀ ਜਗਜੀਤ ਸਿੰਘ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ, ਰਾਜਦੀਪ ਕੌਰ ਨੂੰ ਸੈਕਟਰੀ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ, ਤੇਜਦੀਪ ਸਿੰਘ ਸੈਣੀ ਨੂੰ ਡਾਇਰੈਕਟਰ ਪ੍ਰਾਹੁਣਚਾਰੀ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਰਜੀਤ ਸਿੰਘ ਸਿੰਘ ਸੰਧੂ ਨੂੰ ਜੁਆਇੰਟ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਲਗਾਇਆ ਗਿਆ ਹੈ ਇਸਦੇ ਨਾਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਜਦਕਿ ਵਨੀਤ ਕੁਮਾਰ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਲਗਾਇਆ ਗਿਆ ਹੈ।

