ਕੈਲੀਫੋਰਨੀਆ, 2 ਮਈ (ਖ਼ਬਰ ਖਾਸ ਬਿਊਰੋ)
ਫਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਅਮਰੀਕੀ ਪੁਲੀਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਭਾਰਤੀ ਦੀ ਹੱਤਿਆ ਨਾਲ ਸਬੰਧਤ ਨਹੀਂ ਹੈ। ਗੋਲੀਬਾਰੀ ਵਿੱਚ ਕਰਨ ਵਾਲੇ ਦੀ ਪਛਾਣ 37 ਸਾਲਾ ਜ਼ੇਵੀਅਰ ਗਲੇਡਨੀ ਵਜੋਂ ਹੋਈ ਹੈ। ਫਰਿਜ਼ਨੋ ਦੇ ਅਧਿਕਾਰੀਆਂ ਦਾ ਇਹ ਸਪੱਸ਼ਟੀਕਰਨ ਕਈ ਸੋਸ਼ਲ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗੋਲੀਬਾਰੀ ਦਾ ਸ਼ਿਕਾਰ ਭਾਰਤੀ ਗੈਂਗਸਟਰ ਗੋਲਡੀ ਬਰਾੜ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਹੈ। ਅੱਜ ਫਰਿਜ਼ਨੋ ਪੁਲੀਸ ਨੇ ਮੰਗਲਵਾਰ ਨੂੰ ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਗਲੇਡਨੀ ਦੀ ਪਛਾਣ ਮ੍ਰਿਤਕ ਵਜੋਂ ਕੀਤੀ।