ਨਵੀਂ ਦਿੱਲੀ, 2 ਮਈ (ਖ਼ਬਰ ਖਾਸ ਬਿਊਰੋ)
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿੱਜੀਕਰਨ ਨੂੰ ‘ਅੰਨ੍ਹੇਵਾਹ’ ਲਾਗੂ ਕਰਕੇ ਦਲਿਤਾਂ, ਕਬਾਇਲੀਆਂ ਅਤੇ ਪਛੜੇ ਵਰਗਾਂ ਤੋਂ ਗੁਪਤ ਢੰਗ ਨਾਲ ਰਾਖਵਾਂਕਰਨ ਖੋਹਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜਨਤਕ ਖੇਤਰ ਦੇ ਉਦਯੋਗਾਂ ਨੂੰ ਮਜ਼ਬੂਤ ਕਰਨ ਤੇ ਰੁਜ਼ਗਾਰ ਦੇ ਦਰਵਾਜ਼ੇ ਖੋਲ੍ਹਣ ਦੀ ਗਾਰੰਟੀ ਦਿੰਦੀ ਹੈ। ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਵਿੱਚ ਸ੍ਰੀ ਗਾਂਧੀ ਨੇ ਕਿਹਾ,‘ਰਾਖਵਾਂਕਰਨ ਖਤਮ ਕਰਨ ਦੀ ਨਰਿੰਦਰ ਮੋਦੀ ਦੀ ਮੁਹਿੰਮ ਦਾ ਮੰਤਰ ਹੈ,‘ਨਾ ਹੋਵੇਗਾ ਬਾਂਸ, ਨਾ ਵੱਜੇਗੀ ਬੰਸਰੀ’ ਭਾਵ ਨਾ ਤਾਂ ਸਰਕਾਰੀ ਨੌਕਰੀ ਹੋਵੇਗੀ ਅਤੇ ਨਾ ਹੀ ਰਿਜ਼ਰਵੇਸ਼ਨ ਦੇਣੀ ਪਵੇਗੀ।’