ਗੁਰਦਾਸਪੁਰ ਦੇ ਪਿੰਡ ਭਰਥ ‘ਚ ਕਿਸਾਨ ਤੇ ਪੁਲਿਸ ਆਹਮੋ- ਸਾਹਮਣੇ, ਜ਼ਮੀਨ ‘ਤੇ ਕਬਜ਼ਾ ਲੈਣ ਪਹੁੰਚਿਆ ਸੀ ਪ੍ਰਸ਼ਾਸਨ

ਗੁਰਦਾਸਪੁਰ 11 ਮਾਰਚ (ਖ਼ਬਰ ਖਾਸ ਬਿਊਰੋ)

ਗੁਰਦਾਸਪੁਰ ਦੇ ਪਿੰਡ ਨੰਗਲ ਝੌਰ ਅਤੇ ਪਿੰਡ ਭਰਥ ਵਿਖੇ ਪੁਲਿਸ ਤੇ ਕਿਸਾਨਾਂ ਦੀ ਆਪਸ ਵਿਚ ਝੜਪ ਹੋ ਗਈ। ਝੜਪ ਦੌਰਾਨ ਸੱਤ ਅੱਠ ਦੇ ਕਰੀਬ ਕਿਸਾਨਾਂ ਨੂੰ ਸੱਟਾਂ ਲੱਗ ਗਈਆਂ ਅਤੇ ਪੁਲਿਸ ਵਲੋਂ ਕੀਤੀ ਗਈ ਜ਼ਬਰਦਸਤੀ ਦੌਰਾਨ ਕੁਝ ਕਿਸਾਨਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ।

ਜ਼ਖ਼ਮੀ ਹੋਏ ਕਿਸਾਨਾਂ ਨੂੰ ਹਰਚੋਵਾਲ ਵਿਖੇ ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਰੋਸ ਵਜੋਂ ਪਿੰਡ ਨੰਗਲ ਝੌਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕਤਰ ਹੋਏ ਕਿਸਾਨਾਂ ਨੇ ਪੁਲਿਸ ਵਲੋਂ ਕੀਤੀ ਜ਼ਬਰਸਤੀ ਦੇ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ ਹੈ।

ਹੋਰ ਪੜ੍ਹੋ 👉  ਪ੍ਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨਾਲ ਸਾਹਿਤਕ ਮਿਲਣੀ

Leave a Reply

Your email address will not be published. Required fields are marked *