ਪੰਜਾਬ ਤੇ ਪੰਥ ਦੇ ਭਲੇ ਲਈ ਬਾਦਲਾਂ ਤੋਂ ਖਹਿੜਾ ਛੁਡਾਉਣਾ ਬੇਹੱਦ ਜ਼ਰੂਰੀ: ਰਵੀਇੰਦਰ ਸਿੰਘ
ਚੰਡੀਗੜ੍ਹ (ਖ਼ਬਰ ਖਾਸ ਬਿਊਰੋ)
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਪੰਜਾਬ ਤੇ ਪੰਥ ਦਾ ਅਥਾਹ ਨੁਕਸਾਨ ਕਰਨ ਲਈ ਬਾਦਲ ਪਰਿਵਾਰ ਜੁੰਮੇਵਾਰ ਹੈ।
ਉਨਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਤੇ ਗੁਰੂ ਸਾਹਿਬਾਨ ਦੇ ਸਿਧਾਂਤ ਅਨੁਸਾਰ ਇਸ ਦੀ ਸਿਰਜਨਾ ਹੋਈ ਸੀ ਪਰ ਇਸ ਮੁਕੱਦਸ ਸੰਸਥਾ ਨੂੰ ਪਰਿਵਾਰਵਾਦ ਤੱਕ ਸੀਮਤ ਕਰ ਦਿੱਤਾ ਗਿਆ ਹੈ ਤਾਂ ਜੋ ਸਿਰੇ ਦੀ ਲੁੱਟ ਕੀਤੀ ਜਾ ਸਕੇ ।
ਸ ਰਵੀਇੰਦਰ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੁਖਬੀਰ ਬਾਦਲ ਆਪਣੀਆਂ ਗਲਤੀਆਂ ਦਾ ਠੀਕਰਾ ਖੁਫ਼ੀਆ ਏਜੰਸੀਆਂ ਦੇ ਰੋਲ ਤੇ ਭੰਨ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਹੱਦ ਤੋਂ ਜ਼ਿਆਦਾ ਮਾਫ਼ੀਆ ਦੀ ਪਾਲਣ ਪੋਸ਼ਣ, ਬਾਦਲ ਸਰਕਾਰ ਵੇਲੇ ਹੋਈ। ਪੰਜਾਬ ਦੇ ਲੋਕਾਂ ਤੇ ਪੰਥਕ ਹਿੱਤਾਂ ਨੂੰ ਪਿਛੇ ਸੁੱਟ ਦਿੱਤਾ ਗਿਆ, ਜਿਸ ਕਾਰਨ ਪਹਿਲਾਂ ਇਹ ਲੋਕ ਲੋਕ ਸਭਾ ਹਾਰੇ ਤੇ ਵਿਧਾਨ ਸਭਾ ਚ ਬਹੁਤ ਬੁਰੀ ਤਰ੍ਹਾਂ ਮਾਤ ਖਾ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਤੱਕ ਸੀਮਤ ਹੋ ਕੇ ਰਹਿ ਗਿਆ।
ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲਾਇਆ ਹੈ ਕਿ ਉਹ ਸੂਬੇ ਅਤੇ ਪੰਥਕ ਹਿਤਾਂ ਵਿਚ ਸਾਰੇ ਧੜਿਆਂ ਨੂੰ ਇਕਜੁਟ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੇ ਹਨ। ਉਨਾ ਮੁਤਾਬਕ ਕਾਂਗਰਸ ਬਾਅਦ ਸ਼ਰੋਮਣੀ ਅਕਾਲੀਦਲ ਪੁਰਾਣਾ ਸੰਗਠਨ ਹੈ ਜੋ ਸਿੱਖ ਹਿੱਤਾਂ ਲਈ ਹੋਂਦ ਵਿੱਚ ਆਇਆ ਸੀ ਪਰ ਇਸ ਦਾ ਅਫਸੋਸ ਹੈ ਕਿ ਜਦ ਦਾ ਕੰਟਰੋਲ ਬਾਦਲ ਪਰਿਵਾਰ ਕੋਲ ਆਇਆ ਤਦ ਦਾ ਨਿਜਪਰਸਤੀ ਦੀ ਭੇਟ ਚੜ੍ਹ ਗਿਆ ਹੈ।
ਉਨਾ ਵੰਸ਼ਵਾਦ ਖਿਲਾਫ ਅਵਾਜ ਉਠਾਉਂਦਿਆਂ ਕਿਹਾ ਕਿ ਇੰਨਾ ਲੰਬਾ ਸਮਾਂ ਅਕਾਲੀਦਲ ਤੇ ਭਾਜਪਾਈਆਂ ਦੀ ਲੰਬਾ ਸਮਾਂ ਕੇਂਦਰ ਤੇ ਪੰਜਾਬ ਵਿਚ ਸਤਾ ਦਾ ਆਨੰਦ ਮਾਣਿਆ ਪਰ ਪੰਜਾਬ ਤੇ ਪੰਥ ਦੇ ਸਮੂਹ ਮਸਲਿਆਂ ਨੂੰ ਹਲ ਕਰਨ ਵਿਚ ਕਾਮਯਾਬ ਨਾ ਹੋ ਸਕੇ ਜਿਸ ਕਾਰਨ ਸਿੱਖ ਕੌਮ ਦਬੀ ਗਈ।