ਮੁਹੰਮਦ ਸ਼ਮੀ ਨੇ ICC ਨੂੰ ਕੀਤੀ ਵਿਸ਼ੇਸ਼ ਅਪੀਲ, ਕਿਹਾ- ਗੇਂਦ ‘ਤੇ ਥੁੱਕ ਲਗਾਉਣ ਵਾਲੇ ਨਿਯਮ ‘ਤੇ ਮੁੜ ਵਿਚਾਰ ਕੀਤੀ ਜਾਵੇ

ਨਵੀਂ ਦਿੱਲੀ, 6 ਮਾਰਚ (ਖ਼ਬਰ ਖਾਸ ਬਿਊਰੋ) 

ਭਾਰਤੀ ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਈਸੀਸੀ ਤੋਂ ਗੇਂਦ ‘ਤੇ ਥੁੱਕ ਦੀ ਵਰਤੋਂ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ। ਆਈਸੀਸੀ ਨੇ ਕੋਵਿਡ-19 ਦੌਰਾਨ ਗੇਂਦ ‘ਤੇ ਥੁੱਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਸ਼ਮੀ ਨੇ ਕਿਹਾ ਕਿ ਗੇਂਦ ‘ਤੇ ਥੁੱਕ ਲਗਾਉਣ ਨਾਲ ਤੇਜ਼ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ਕਰਨ ਵਿੱਚ ਮਦਦ ਮਿਲਦੀ ਹੈ ਹੈ, ਪਰ ਹੁਣ ਗੇਂਦਬਾਜ਼ ਇਸ ਦੀ ਵਰਤੋਂ ਨਹੀਂ ਕਰ ਸਕਦੇ ਹਨ। ਗੇਂਦ ‘ਤੇ ਥੁੱਕ ਦੀ ਵਰਤੋਂ ਨਾ ਕਰਨ ਕਾਰਨ ਗੇਂਦਬਾਜ਼ਾਂ ਨੂੰ ਰਿਵਰਸ ਸਵਿੰਗ ‘ਚ ਦਿੱਕਤ ਆ ਰਹੀ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਵਨਡੇ ਕ੍ਰਿਕੇਟ ਵਿੱਚ ਦੋ ਗੇਂਦਾਂ ਦਾ ਨਵਾਂ ਨਿਯਮ ਲਾਗੂ ਹੋਣ ਨਾਲ ਸਥਿਤੀ ਹੋਰ ਵਿਗੜ ਗਈ ਹੈ। ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਲਈ ਸ਼ਮੀ ਅਹਿਮ ਸਾਬਤ ਹੋ ਰਹੇ ਹਨ। ਉਸ ਨੇ ਕਿਹਾ ਕਿ ਕਈ ਗੇਂਦਬਾਜ਼ਾਂ ਨੇ ਆਈਸੀਸੀ ਨੂੰ ਗੇਂਦ ‘ਤੇ ਥੁੱਕ ‘ਤੇ ਪਾਬੰਦੀ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਗੇਂਦਬਾਜ਼ਾਂ ਦਾ ਤਰਕ ਹੈ ਕਿ ਇਸ ਨਾਲ ਮੈਚ ਦੌਰਾਨ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਵਿਚਾਲੇ ਸਹੀ ਸੰਤੁਲਨ ਬਣਿਆ ਰਹੇਗਾ।

ਸ਼ਮੀ ਨੇ ਕਿਹਾ, ਅਸੀਂ ਰਿਵਰਸ ਸਵਿੰਗ ਦੀ ਕੋਸ਼ਿਸ਼ ਕਰਦੇ ਹਾਂ, ਪਰ ਗੇਂਦ ‘ਤੇ ਥੁੱਕ ਦੀ ਵਰਤੋਂ ਨਹੀਂ ਕਰ ਸਕਦੇ। ਅਸੀਂ ਲਗਾਤਾਰ ਥੁੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗ ਰਹੇ ਹਾਂ ਅਤੇ ਰਿਵਰਸ ਸਵਿੰਗ ਹੋਣ ਨਾਲ ਖੇਡ ਦਿਲਚਸਪ ਹੋ ਜਾਵੇਗੀ। ਮੈਂ ਆਪਣੀ ਲੈਅ ਨੂੰ ਵਾਪਸ ਲਿਆਉਣ ਅਤੇ ਟੀਮ ਲਈ ਵਾਧੂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਦੋ ਮਾਹਰ ਤੇਜ਼ ਗੇਂਦਬਾਜ਼ ਟੀਮ ‘ਚ ਨਹੀਂ ਹਨ ਅਤੇ ਮੇਰੇ ‘ਤੇ ਜ਼ਿਆਦਾ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਇਕੱਲੇ ਮੁੱਖ ਤੇਜ਼ ਗੇਂਦਬਾਜ਼ ਹੁੰਦੇ ਹੋ ਅਤੇ ਦੂਜਾ ਆਲਰਾਊਂਡਰ ਹੁੰਦਾ ਹੈ, ਤਾਂ ਕੰਮ ਦਾ ਬੋਝ ਹੁੰਦਾ ਹੈ। ਤੁਹਾਨੂੰ ਵਿਕਟਾਂ ਲੈ ਕੇ ਅੱਗੇ ਤੋਂ ਅਗਵਾਈ ਕਰਨੀ ਪਵੇਗੀ। ਮੈਂ ਇਸ ਦੀ ਆਦਤ ਪਾ ਲਈ ਹੈ ਅਤੇ ਆਪਣੇ ਸੌ ਪ੍ਰਤੀਸ਼ਤ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।

Leave a Reply

Your email address will not be published. Required fields are marked *