ਚੰਡੀਗੜ੍ਹ, 5 ਮਾਰਚ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਅਕਾਲੀ ਨੇਤਾ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਨੌਕਰੀ ਦਿੱਤੀ ਹੁੰਦੀ ਤਾਂ ਉਹ ਕੰਮ ਕਰਦੇ ਰਹਿੰਦੇ ਪਰ ਇਹਨਾਂ ਨੇ ਮੈਨੂੰ ਬੇਰੁੱਜਗਾਰ ਰੱਖਕੇ ਡੁੰਮਣਾ ਛੇੜ ਲਿਆ ਹੈ। ਮੁੱਖ ਮੰਤਰੀ ਅੱੱਜ ਇੱਥੇ ਟੈਗੋਰ ਥਿਏਟਰ ਵਿਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਨਾਮ ਲਏ ਬਗੈਰ ਕਿਹਾ ਕਿ ਉਹ ਬਿਨਾਂ ਆਗਿਆ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਘੇਰ ਲਿਆ ਤੇ ਉਹ ਪਿਛਲੇ ਦਰਵਾਜੇ ਰਾਹੀ ਆ ਰਹੇ ਸਨ ਤਾਂ ਪੁਲਿਸ ਨੇ ਫਿਰ ਘੇਰ ਲਿਆ। ਉਨ੍ਹਾਂ ਕਿਹਾ ਕਿ ਉਹ (ਬਿੱਟੂ) ਕਹਿੰਦਾ ਕਿ ਇੱਥੇ ਮੇਰਾ ਦਾਦਾ ਰਹਿੰਦਾ ਰਿਹਾ ਹੈ ਅਤੇ ਉਸਨੂੰ ਸਾਰੇ ਦਰਵਾਜ਼ਿਆ ਦਾ ਪਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੇਰਾ ਘਰ ਨਹੀ ਹੈ ਇਹ ਸਾਢੇ ਤਿੰਨ ਕਰੋੜ ਲੋਕਾਂ ਦਾ ਘਰ ਹੈ।
ਮਾਨ ਨੇ ਕਿਹਾ ਕਿ ਉਹ ਸਭ ਲਈ ਕੰਮ ਕਰ ਰਹੇ ਹਨ ਪਰ ਥੋੜਾ ਸਬਰ ਰੱਖੋ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ 867 ਮਹੁੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ ਢਾਈ ਕਰੋੜ ਤੋ ਵੱਧ ਲੋਕਾਂ ਨੇ ਇਲਾਜ਼ ਕਰਵਾਇਆ ਹੈ। ਸਰਕਾਰ ਸਿਹਤ,ਸਿੱਖਿਆ, ਅਮਨ ਕਾਨੂੰਨ ਤੇ ਵਿਕਾਸ ਢਾਂਚਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿਚ ਪੰਜਾਬ ਪਹਿਲੇ ਨੰਬਰ ’ਤੇ ਸੀ ਅਤੇ ਹੁਣ ਤੱਕ 2500 ਲੋਕਾਂ ਦੀ ਜਾਨ ਬਚਾਈ ਗਈ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਬਿਨਾਂ ਕਿਸੇ ਲਾਲਚ ਤੋ ਇਮਾਨਦਾਰੀ ਨਾਲ ਸਹੀ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਨਵ ਨਿਯੁਕਤ ਉਮੀਦਵਾਰਾਂ ਨੰ ਉਹਨਾਂ ਦੇ ਘਰਾਂ ਦੇ ਨੇੜ੍ਹੇ ਹੀ ਸਟੇਸ਼ਨ ਅਲਾਟ ਕਰਨ ਦਾ ਭਰੋਸਾ ਦਿੱਤਾ।