ਗੋਲਡੀ ਨਵਾਂ ਰਾਹ ਬਣਾਉਣ ਤੁਰਿਆ ਤੇ ਖਹਿਰਾ ਦੀ ਆਡਿਓ ਆਈ ਬਾਹਰ

ਚੰਡੀਗੜ 30 ਅਪ੍ਰੈਲ (ਖ਼ਬਰ ਖਾਸ ਬਿਊਰੋ)

ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਆਪਣਾ ਪੁਰਾਣਾ  ਘਰ ਛੱਡ ਨਵਾਂ ਰਾਹ ਬਣਾਉਣ ਨਿਕਲ ਪਏ ਨੇ। ਨਵਾਂ ਘਰ ਕਿਹੜਾ ਹੋਵੇਗਾ ਇਸਦਾ ਭੇਤ ਅਜੇ ਖੋਲਿਆ ਨਹੀਂ ਹੈ ਪਰ ਉਸਨੇ ਪੁਰਾਣਿਆ ਦਾ ਹੱਥ ਛੱਡ ਫੇਸਬੁੱਕ ਉਤੇ ਲਿਖਿਆ ਹੈ ਕਿ ਉਹ ਭਰੇ ਮਨ ਨਾਲ ਫੈਸਲਾ ਲੈ ਰਿਹਾ ਹੈ। ਨਵੇਂ ਘਰ ਹਰ ਕੋਈ ਖੁਸ਼ੀ ਖੁ੍ਸ਼ੀ ਜਾਂਦਾ ਪਰ ਗੋਲਡੀ ਲਿਖਦਾ ਹੈ ਕਿ ਪੁਰਾਣਾ ਘਰ ਛੱਡਣਾ ਯਾਨੀ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ। ਗੋਲਡੀ ਨੇ ਆਪਣੀ ਫੇਸਬੁ੍ਕ ਉਤੇ ਲਿਖਿਆ ਹੈ ਕਿ

“ਭਰੇ ਮਨ ਨਾਲ ਮੈ ਅੱਜ ਜੋ ਫੈਸਲਾ ਲੈ ਰਿਹਾ ਹਾਂ ਇਹ ਮੇਰਾ ਪਰਿਵਾਰ ਮੇਰੇ ਸਕੇ ਸਬੰਧੀ ਅਤੇ ਜੋ ਮੈਨੂੰ ਨਿੱਜੀ ਤੌਰ ਤੇ ਸਾਥੀ ਜਾਣਦੇ ਹਨ  ਉਹਨਾੰ ਨੂੰ ਇਹ ਚੰਗੀ ਤਰਾ ਪਤਾ ਹੈ ਕਿ ਮੇਰੇ ਲਈ ਇਹ ਫੈਸਲਾ ਲੈਣਾ ਕਿੰਨਾ ਮੁਸ਼ਕਲ ਸੀ ਇਸ ਬਾਰੇ ਮੇਰਾ ਅਤੇ ਮੇਰੇ ਸਾਥੀਆ ਦਾ ਅੰਦਰ ਹੀ ਜਾਣਦਾ ਹੈ।” ਗੋਲਡੀ ਨੇ ਦੋ ਦਿਨ ਪਹਿਲਾਂ ਕਾਂਗਰਸ ਛੱਡਣ ਦਾ ਸੰਕੇਤ ਦੇ ਦਿੱਤਾ ਸੀ। ਖ਼ਬਰ ਖਾਸ ਨੇ ਸੱਭਤੋ ਪਹਿਲਾਂ ਇਹ ਖੁਲਾਸਾ ਕਰ ਦਿੱਤਾ ਸੀ। ਗੋਲਡੀ ਨੇ ਆਪਣਾ ਅਸਤੀਫ਼ਾ ਸੂਬਾ ਕਾਂਗਰਸ  ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜ ਦਿੱਤਾ ਹੈ। ਜਿਸ ਵਿਚ ਉਨਾਂ ਲਿਖਿਆ ਕਿ ਉਹਨਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੋ ਨਿਰਾਸ਼ ਹੋ ਕੇ ਜਿਲਾ  ਪ੍ਰਧਾਨ ਅਤੇ ਮੁਢਲੀ ਮੈਂਬਰਸ਼ਿਪ ਤੋ ਅਸਤੀਫ਼ਾਸ ਦਿੰਦਾ ਹਾਂ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਖਹਿਰਾ ਨੇ ਗੋਲਡੀ ਬਾਰੇ ਕੀ ਕਿਹਾ, ਆਡਿਓ ਆਈ ਸਾਹਮਣੇ  

ਗੋਲਡੀ ਦੇ ਜਾਣ ਨਾਲ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਸਥਿਤੀ ਕਿਹੋ ਜਿਹੀ ਹੋਵੇਗੀ ਇਹ ਆਉਣ ਵਾਲੇ ਦਿਨਾਂ ਵਿਚ ਸਪਸ਼ਟ ਹੋਵੇਗੀ। ਸੰਗਰੂਰ ਦੇ ਸਾਬਕਾ ਸੰਸਦ ਵਿਜੈ ਇੰਦਰ ਸਿੰਗਲਾ ਨੂੰ ਵੀ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋ ਉਮੀਦਵਾਰ ਬਣਾਇਆ ਹੈ। ਸਿੰਗਲਾ ਆਪਣੇ ਚੋਣ ਪ੍ਰਚਾਰ ਵਿਚ ਰੁੱਝ ਜਾਣਗੇ। ਗੋਲਡੀ ਦਾ ਹੱਥ ਛੁਡਾ ਗਿਆ ਹੈ। ਪਹਿਲਾੰ 9 ਹਲਕਿਆਂ ਵਿਚ ਆਪ ਦੇ ਵਿਧਾਇਕ ਜਿੱਤੇ ਹੋਏ ਹਨ। ਰਾਜਾ ਵੜਿਂਗ ਨੂੰ ਲੁਧਿਆਣਾ ਟਿਕਟ ਮਿਲ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਵੜਿੰਗ ਨੂੰ ਜਤਾਉਣ ਲਈ ਲੁਧਿਆਣਾ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣਗੇ। ਇਸ ਤਰਾਂ ਖਹਿਰਾ ਦੇ ਇਕੱਲਾ ਰਹਿਣ ਦੀ ਸੰਭਾਵਨਾੰ ਬਣ ਗਈ ਹੈ ਕਿ ਉਹ ਕਿਵੇਂ ਆਪਣਾ ਗੱਡਾ ਕੱਢਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਉਧਰ ਇਕ ਆਡਿਓ ਕਲਿੱਪ “ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ ਕਿ ਜਿਸ ਵਿਚ ਉਹ ਕਹਿ ਰਹੇ ਹਨ ਕਿ ਕਾਂਗਰਸ ਦੀ ਵੋਟ ਬਹੁਤ ਵੱਡੇ ਪੱਧਰ ਤੇ ਸ਼ਿਫਟ ਹੋਗੀ ਸੀ ਇਹਨਾਂ ਵੱਲ  ਨੂੰ, ਗੋਲਡੀ ਲੜਿਆ ਸੀ ਤੇ ਗੋਲਡੀ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆ ਕਿਉਂ  ਗੋਲਡੀ ਦਾ ਕੱਦ ਕਾਠ ਹੈ ਨਹੀਂ ਸੀ।ਇਸ ਵਾਰ ਕਾਂਗਰਸ ਨੇ ਵੱਡਾ ਲੀਡਰ ਲੜਾਤਾ ਫਰਜ਼ ਕਰੋ।”

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

 

ਗੋਲਡੀ ਬਾਰੇ ਮਾਲੀ ਨੇ ਕੀਤੀ ਇਹ ਟਿੱਪਣੀ-

ਉੱਤੋਂ ਬੀਬੀਆਂ ਦਾਹੜੀਆਂ ਤੇ ਵਿੱਚੋਂ ਕਾਲੇ ਕਾਂ 

ਰਾਜਸੀ ਟਿੱਪਣੀਕਾਰ, ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਫੇਸਬੁ੍ੱਕ ਪੇਜ਼ ਤੇ ਦਲਬੀਰ ਗੋਲਡੀ ਬਾਰੇ ਲਿਖਿਆ ਹੈ ਕਿ —

* ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ, ਇਹੀ ਹਾਲ ਗੋਲਡੀ ਦਾ ਹੈ। ਇਸਨੂੰ ਐਮ ਪੀ ਦੀ ਟਿਕਟ ਕੀ ਦੇ ਦਿੱਤੀ ਤੇ ਇਹ ਪੈਰ ਛੱਡ ਗਿਆ ਹੈ ਕਿ ਇਹ ਤਾਂ ਮੁਲਕ ਪੱਧਰ ਦੀ ਸਿਆਸਤ ਕਰਨ ਦੇ ਸਮਰੱਥ ਹੋਣ ਦੀ ਯੋਗਤਾ ਵਾਲਾ ਲੀਡਰ ਬਣ ਗਿਆ ਹੈ 😂ਇਕ ਕਮਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ •• ਸਿਆਸਤ ਹੁਣ ਇਸ ਲਈ ਧੰਦਾ ਹੈ •• ਜਿਸਦੀ ਖਾਈਏ ਬਾਜਰੀ ਉਸੇ ਦੀ ਭਰੀਏ ਹਾਜ਼ਰੀ *

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

* ਟਟਹੀਰੀ ਨੂੰ ਇਹੀ ਭੁਲੇਖਾ ਹੁੰਦਾ ਕਿ ਉਸਦੀਆਂ ਟੰਗਾਂ ‘ਤੇ ਅਸਮਾਨ ਖੜਾ ਹੈ। ਵਿਦਿਆਰਥੀ ਜੀਵਨ ਤੋਂ ਇਹ ਸੰਘਰਸਸ਼ੀਲ ਰਿਹਾ ਹੈ ਤੇ ਵਿਆਹ ਕਰਵਾਉਣ ਤੋਂ ਬਾਅਦ ਇਹ ਆਰਥਕ ਤੌਰ ‘ਤੇ ਵੀ ਪੈਰਾਂ ਸਿਰ ਹੋ ਗਿਆ ਸੀ * ਪਰ ਗੋਲਡੀ ਖੰਘੂੜਾ ਨੇ ਉਹ ਸਾਬਿਤ ਕਰ ਦਿੱਤਾ ਹੈ ਕਿ ਸੱਤਾ ਦੀ ਭੁੱਖ ਤੋਂ ਬਿਨਾ ਹੁਣ ਇਸਦਾ ਗੀਨ ਇਮਾਨ ਕੋਈ ਨਹੀ ਹੈ। ਕੱਲ ਤੂੰ ਆਪਣੇ ਘਰ ਹੋਈ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਵੇਲੇ ਕੀ ਭਾਸ਼ਣ ਦਿੱਤਾ ਸੀ ਤੇ ਹੁਣ ਕੀ ਕਰ ਰਿਹਾ ਹੈ? **
* ਖਹਿਰਾ ਲੋਕ ਸਭਾ ਚੋਣ ਜਿੱਤੇ ਜਾਂ ਹਾਰੇ ਪਰ ਉਹ ਧੂਰੀ ਵਿਧਾਨ ਸਭਾ ਹਲਕੇ ਤੋਂ ਜਿੱਤੇਗਾ, ਇਹ ਮੇਰਾ ਵਿਸ਼ਵਾਸ ਹੈ *

Leave a Reply

Your email address will not be published. Required fields are marked *