ਛਤਰਸਾਲ ਸਟੇਡੀਅਮ ਕਤਲ ਕੇਸ ’ਚ High Court ਨੇ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦਿੱਤੀ

ਨਵੀਂ ਦਿੱਲੀ, 4 ਮਾਰਚ (ਖ਼ਬਰ ਖਾਸ ਬਿਊਰੋ)

ਦਿੱਲੀ ਹਾਈ ਕੋਰਟ (Delhi High Court) ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ਵਿੱਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੀ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਦੇ ਦਿੱਤੀ ਹੈ।

ਜਸਟਿਸ ਸੰਜੀਵ ਨਰੂਲਾ ਨੇ ਕੁਮਾਰ ਨੂੰ ਰਾਹਤ ਦਿੱਤੀ ਅਤੇ ਉਸਨੂੰ 50,000 ਰੁਪਏ ਦਾ ਨਿੱਜੀ ਮੁਚੱਲਕਾ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਜਮ੍ਹਾਂ ਕਰਨ ਦਾ ਹੁਕਮ ਦਿੱਤਾ। ਕੁਮਾਰ ਅਤੇ ਹੋਰਾਂ ‘ਤੇ ਮਈ 2021 ਵਿੱਚ ਕਥਿਤ ਤੌਰ ’ਤੇ ਜਾਇਦਾਦ ਨਾਲ ਸਬੰਧਤ ਇਕ ਝਗੜੇ ’ਚ ਧਨਖੜ ਅਤੇ ਉਸਦੇ ਦੋਸਤਾਂ ‘ਤੇ ਕਥਿਤ ਤੌਰ ‘ਤੇ ਮਾਰੂ ਹਮਲਾ ਕਰਨ ਦਾ ਦੋਸ਼ ਸੀ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਪੋਸਟ-ਮਾਰਟਮ ਰਿਪੋਰਟ ਦੇ ਅਨੁਸਾਰ ਧਨਖੜ ਨੂੰ ਕੋਈ ਭਾਰੀ ਚੀਜ਼ ਵੱਜਣ ਕਾਰਨ ਦਿਮਾਗੀ ਨੁਕਸਾਨ ਹੋਇਆ ਸੀ। ਸੁਸ਼ੀਲ ਕੁਮਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਆਰਕੇ ਮਲਿਕ ਨੇ ਕਿਹਾ ਕਿ ਪਹਿਲਵਾਨ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਇਸਤਗਾਸਾ ਪੱਖ ਨੇ 200 ਗਵਾਹਾਂ ਦਾ ਹਵਾਲਾ ਦਿੱਤਾ ਹੈ, ਪਰ ਹੁਣ ਤੱਕ ਸਿਰਫ 31 ਗਵਾਹਾਂ ਦੀ ਹੀ ਗਵਾਹੀ ਕਰਵਾਈ ਗਈ ਹੈ ਅਤੇ ਮੁਕੱਦਮੇ ਨੂੰ ਪੂਰਾ ਹੋਣ ਵਿੱਚ ਲੰਮਾ ਸਮਾਂ ਲੱਗੇਗਾ। ਕੁਮਾਰ ਨੂੰ ਦੇਰੀ ਦੇ ਆਧਾਰ ‘ਤੇ ਰਾਹਤ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

Leave a Reply

Your email address will not be published. Required fields are marked *