ਸਹਾਇਕ ਦੇ ਸਰਪੰਚ ਕਤਲ ਕੇਸ ਵਿਚ ਫਸਣ ’ਤੇ ਮਹਾਰਾਸ਼ਟਰ ਦੇ ਮੰਤਰੀ ਮੁੰਡੇ ਵੱਲੋਂ ਅਸਤੀਫ਼ਾ

ਮੁੰਬਈ, 4 ਮਾਰਚ (ਖ਼ਬਰ ਖਾਸ ਬਿਊਰੋ)

ਬੀਡ ਸਰਪੰਚ ਕਤਲ ਮਾਮਲੇ (Beed sarpanch murder case) ਵਿੱਚ ਆਪਣੇ ਕਰੀਬੀ ਸਹਿਯੋਗੀ ਵਾਲਮੀਕ ਕਰਾਡ (Walmik Karad) ਨੂੰ ਮਾਸਟਰਮਾਈਂਡ ਨਾਮਜ਼ਦ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ (Maharashtra minister Dhananjay Munde) ਨੇ ਮੰਗਲਵਾਰ ਨੂੰ ਸੂਬਾਈ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਭਵਨ ਵਿੱਚ ਪੱਤਰਕਾਰਾਂ ਨੂੰ ਕਿਹਾ, “ਧੰਨੰਜੈ ਮੁੰਡੇ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਇਸਨੂੰ ਸਵੀਕਾਰ ਕਰ ਲਿਆ ਹੈ ਅਤੇ ਇਸਨੂੰ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭੇਜ ਦਿੱਤਾ ਹੈ।”

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਰੋਧੀ ਧਿਰ ਵੱਲੋਂ ਮੁੰਡੇ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਜ਼ੋਰਦਾਰ ਮੰਗ ਤੋਂ ਬਾਅਦ ਅਸਤੀਫਾ ਦਿੱਤਾ। ਫੜਨਵੀਸ ਨੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਨਾਲ ਦੇਰ ਰਾਤ ਮੀਟਿੰਗ ਕੀਤੀ, ਜਿਸ ਵਿੱਚ ਮੁੰਡੇ ਸਮੇਤ ਸੀਨੀਅਰ ਐਨਸੀਪੀ ਨੇਤਾ ਸ਼ਾਮਲ ਸਨ।

ਇਸ ਤੋਂ ਪਹਿਲਾਂ ਮੁੰਡੇ ਦੇ ਅਸਤੀਫ਼ੇ ਦੀ ਮੰਗ ਵਿਰੋਧੀ ਧਿਰ ਵੱਲੋਂ ਤੇਜ਼ ਹੋ ਗਈ ਸੀ ਕਿਉਂਕਿ ਮਸਜੋਗ ਪਿੰਡ ਦੇ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਨਾਲ ਸਬੰਧਤ ਖੂਨੀ ਫੋਟੋਆਂ ਅਤੇ ਅਦਾਲਤੀ ਚਾਰਜਸ਼ੀਟ ਦੇ ਵੇਰਵੇ ਸਾਹਮਣੇ ਆਏ ਹਨ। ਇਨ੍ਹਾਂ ਫੋਟੋਆਂ ਤੇ ਵੀਡੀਓਜ਼ ਵਿਚ ਸਰਪੰਚ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤੇ ਜਾਣਦਾ ਖ਼ੁਲਾਸਾ ਹੋਇਆ ਹੈ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਬੀਡ ਦੇ ਮਸਜੋਗ ਪਿੰਡ ਦੇ ਸਰਪੰਚ ਦੇਸ਼ਮੁਖ ਨੂੰ ਪਿਛਲੇ ਸਾਲ 9 ਦਸੰਬਰ ਨੂੰ ਜ਼ਿਲ੍ਹੇ ਵਿੱਚ ਇੱਕ ਊਰਜਾ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਜਬਰੀ ਵਸੂਲੀ ਦੀ ਕੋਸ਼ਿਸ਼ ਨੂੰ ਰੋਕਣ ਦੇ ਯਤਨ ਕਰਨ ਦੇ ਦੋਸ਼ ਵਿੱਚ ਅਗਵਾ ਕੀਤਾ ਗਿਆ ਸੀ ਅਤੇ ਫਿਰ ਭਾਰੀ ਤਸੀਹੇ ਦੇ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *