ਮੈਂ ਮਾਇਆਵਤੀ ਦਾ ਕੇਡਰ ਹਾਂ, ਉਨ੍ਹਾਂ ਦਾ ਹਰ ਫ਼ੈਸਲਾ ਸਿਰ-ਮੱਥੇ: ਆਕਾਸ਼ ਆਨੰਦ

ਲਖਨਊ, 3 ਮਾਰਚ (ਖ਼ਬਰ ਖਾਸ ਬਿਊਰੋ)

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ, ਪਾਰਟੀ ਦੇ ਸਾਬਕਾ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਾਰਟੀ ਮੁਖੀ ਮਾਇਆਵਤੀ ਦੇ ਹਰ ਫੈਸਲੇ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਫ਼ੈਸਲਿਆਂ ਨੂੰ ‘ਪੱਥਰ ਉਤੇ ਲਕੀਰ” ਮੰਨਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਮੁਖੀ ਵੱਲੋਂ ਉਨ੍ਹਾਂ ਨੂੰ ਪਾਰਟੀ ਦੇ ਕੌਮੀ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਅਤੇ ਨਾਲ ਹੀ ਆਪਣਾ ਜਾਨਸ਼ੀਨ ਕਰਾਰ ਦੇਣ ਦਾ ਐਲਾਨ ਵਾਪਸੇ ਲਏ ਜਾਣ ਵਰਗੇ ਫੈਸਲਿਆਂ ਦਾ ਉਨ੍ਹਾਂ ‘ਤੇ ਭਾਵਨਾਤਮਕ ਪ੍ਰਭਾਵ ਪਿਆ ਹੈ, ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ ਹੈ ਅਤੇ ਉਨ੍ਹਾਂ ਦੇ ਸਾਹਮਣੇ ਇੱਕ ਲੰਬੀ ਲੜਾਈ ਹੈ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਗ਼ੌਰਤਲਬ ਹੈ ਕਿ ਮਾਇਆਵਤੀ ਨੇ ਐਤਵਾਰ ਨੂੰ ਆਨੰਦ, ਜੋ ਕਿ ਉਨ੍ਹਾਂ ਦਾ ਭਤੀਜਾ ਹੈ, ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਥਾਂ ਆਕਾਸ਼ ਦੇ ਪਿਤਾ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਕੌਮੀ ਕੋਆਰਡੀਨੇਟਰ ਨਿਯੁਕਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਜੀਵਨ ਕਾਲ ਵਿੱਚ ਕਿਸੇ ਨੂੰ ਆਪਣਾ ਉੱਤਰ ਅਧਿਕਾਰੀ ਨਹੀਂ ਐਲਾਨਣਗੇ।

ਆਨੰਦ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਹਿੰਦੀ ਵਿੱਚ ਪਾਈ ਇਕ ਪੋਸਟ ਵਿੱਚ ਕਿਹਾ, “ਮੈਂ ਮਾਇਆਵਤੀ ਜੀ ਦਾ ਇੱਕ ਕੇਡਰ ਹਾਂ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਮੈਂ ਕੁਰਬਾਨੀ, ਵਫ਼ਾਦਾਰੀ ਅਤੇ ਸਮਰਪਣ ਦੇ ਅਭੁੱਲ ਸਬਕ ਸਿੱਖੇ ਹਨ। ਇਹ ਸਭ ਮੇਰੇ ਲਈ ਸਿਰਫ਼ ਇੱਕ ਵਿਚਾਰ ਨਹੀਂ ਹਨ, ਸਗੋਂ ਮੇਰੀ ਜ਼ਿੰਦਗੀ ਦਾ ਉਦੇਸ਼ ਹਨ।”

ਉਨ੍ਹਾਂ ਕਿਹਾ, “ਭੈਣ ਜੀ (ਮਾਇਆਵਤੀ) ਦਾ ਹਰ ਫੈਸਲਾ ਮੇਰੇ ਲਈ ਪੱਥਰ ’ਤੇ ਲਕੀਰ ਵਰਗਾ ਹੈ। ਮੈਂ ਉਨ੍ਹਾਂ ਵੱਲੋਂ ਲਏ ਗਏ ਹਰ ਫੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾਂ ਨਾਲ ਖੜ੍ਹਾ ਹਾਂ।” ਉਨ੍ਹਾਂ ਕਿਹਾ “ਇਸ ਫੈਸਲੇ ਨੇ ਮੈਨੂੰ ਭਾਵੁਕ ਕਰ ਦਿੱਤਾ, ਪਰ ਇਹ ਹੁਣ ਇੱਕ ਵੱਡੀ ਚੁਣੌਤੀ ਹੈ, ਪ੍ਰੀਖਿਆ ਔਖੀ ਹੈ ਅਤੇ ਅੱਗੇ ਇੱਕ ਲੰਬੀ ਲੜਾਈ ਹੈ।”

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਸਿਆਸੀ ਵਿਰੋਧੀਆਂ ‘ਤੇ ਨਿਸ਼ਾਨਾ ਸੇਧਦੇ ਹੋਏ ਉਨ੍ਹਾਂ ਕਿਹਾ, “ਵਿਰੋਧੀ ਪਾਰਟੀਆਂ ਦੇ ਕੁਝ ਲੋਕ ਸੋਚ ਰਹੇ ਹਨ ਕਿ ਮੇਰਾ ਸਿਆਸੀ ਕਰੀਅਰ ਖਤਮ ਹੋ ਗਿਆ ਹੈ… ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਹੁਜਨ ਅੰਦੋਲਨ ਕੋਈ ਕਰੀਅਰ ਨਹੀਂ ਹੈ, ਸਗੋਂ ਕਰੋੜਾਂ ਦਲਿਤਾਂ, ਸ਼ੋਸ਼ਿਤਾਂ, ਵਾਂਝੇ ਅਤੇ ਗਰੀਬ ਲੋਕਾਂ ਦੇ ਸਵੈ-ਮਾਣ ਅਤੇ ਸਵੈ-ਮਾਣ ਲਈ ਲੜਾਈ ਹੈ।”

Leave a Reply

Your email address will not be published. Required fields are marked *