ਮਾਲੇ, 30 ਅਪਰੈਲ
ਮਾਲਦੀਵ ਨਿਵਾਸੀਆਂ ਅਤੇ ਭਾਰਤੀ ਨਾਗਰਿਕਾਂ ਵਿਚਾਲੇ ਝੜਪ ’ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਘਟਨਾ ਤੋਂ ਬਾਅਦ ਇਕ ਸਥਾਨਕ ਨਿਵਾਸੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਮਾਲੇ ਤੋਂ ਕਰੀਬ ਸੱਤ ਕਿਲੋਮੀਟਰ ਉੱਤਰ-ਪੂਰਬ ਵਿਚ ਹੁਲਹੁਮਾਲੇ ਦੇ ਸੈਂਟਰਲ ਪਾਰਕ ਵਿਚ ਸੋਮਵਾਰ ਰਾਤ 9 ਵਜੇ ਦੇ ਕਰੀਬ ਦੋ ਧੜਿਆਂ ਵਿਚਾਲੇ ਝੜਪ ਹੋਈ। ਹਿਰਾਸਤ ‘ਚ ਲਿਆ ਗਿਆ ਸ਼ੱਕੀ ਮਾਲਦੀਵ ਦਾ ਰਹਿਣ ਵਾਲਾ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਜ਼ਖਮੀ ਕੌਣ ਸਨ। ਪੁਲੀਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਦੋ ਵਿਅਕਤੀਆਂ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਬਾਅਦ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ।