ਨਵੀਂ ਦਿੱਲੀ, 30 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਸੰਚਾਰ ਅਤੇ ਇਲੈਕਟ੍ਰਾਨਿਕ ਯੁੱਧ ਮਾਹਿਰ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਅੱਜ ਦੇਸ਼ ਦੇ 26ਵੇਂ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਆਰ. ਹਰੀ ਕੁਮਾਰ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਜਲ ਸੈਨਾ ਮੁਖੀ ਦਾ ਅਹੁਦਾ ਸੰਭਾਲਿਆ ਹੈ। ਸੈਨਿਕ ਸਕੂਲ ਰੀਵਾ ਦੇ ਸਾਬਕਾ ਵਿਦਿਆਰਥੀ ਐਡਮਿਰਲ ਤ੍ਰਿਪਾਠੀ ਇਸ ਤੋਂ ਪਹਿਲਾਂ ਜਲ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਰਹੇ ਸਨ। ਐਡਮਿਰਲ ਤ੍ਰਿਪਾਠੀ ਦਾ ਜਨਮ 15 ਮਈ 1964 ਨੂੰ ਹੋਇਆ ਸੀ ਅਤੇ ਉਹ 1 ਜੁਲਾਈ 1985 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਸਨ।