ਚੰਡੀਗੜ੍ਹ 21 ਫਰਵਰੀ (ਖ਼ਬਰ ਖਾਸ ਬਿਊਰੋ) ਪੰਜਾਬ ਸਰਕਾਰ ਨੇ ਦੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਾਪਸ ਲੈ ਲਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਵਿਭਾਗ ਦਾ ਕੋਈ ਕੰਮ ਨਹੀਂ ਸੀ, ਜਿਸ ਕਰਕੇ ਸਰਕਾਰ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਖਤਮ ਕਰ ਦਿੱਤਾ ਹੈ। ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਮਾਨ ਵਜ਼ਾਰਤ ਵਿਚ ਕਾਫੀ ਸ਼ਕਤੀਸ਼ਾਲੀ ਮੰਤਰੀ ਰਹੇ ਹਨ, ਤੇ ਉਹਨਾਂ ਕੋਲ ਪਹਿਲਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਕਈ ਹੋਰ ਮਹਤਵਪੂਰਨ ਵਿਭਾਗ ਰਹੇ ਹਨ, ਪਰ ਇਕ ਇਕ ਕਰਕੇ ਉਹਨਾਂ ਤੋ ਕਈ ਵਿਭਾਗ ਵਾਪਸ ਲਏ ਗਏ ਹਨ। ਹੁਣ ਉਹਨਾ ਕੋਲ ਕੇਵਲ ਪ੍ਰਵਾਸੀ ਮਾਮਲੇ ਵਿਭਾਗ (NIR )ਰਹਿ ਗਿਆ ਹੈ। ਇਸ ਵਿਭਾਗ ਦਾ ਵੀ ਕੋਈ ਖਾਸ ਕੰਮ ਨਹੀ ਹੈ।
