ਵਾਰਾਨਸੀ (ਉੱਤਰਪ੍ਰਦੇਸ਼) 12 ਫਰਵਰੀ (ਖ਼ਬਰ ਖ਼ਾਸ ਬਿਊਰੋ)
ਸ਼੍ਰੀ ਗੁਰੂ ਰਵੀਦਾਸ ਜੀ ਦਾ 648ਵਾਂ ਜਨਮ ਦਿਹਾੜਾ ਬੁੱਧਵਾਰ ਨੂੰ ਦੇਸ਼ ਵਿਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਸਿਰ ਗਵਰਧਨ ਕਾਂਸੀ ਵਿਖੇ ਸਥਿਤ ਮੰਦਿਰ ਸ਼੍ਰੀ ਗੁਰੂ ਰਵੀਦਾਸ ਵਿਖੇ ਅੰਮ੍ਰਿਤ ਬਾਣੀ ਦਾ ਭੋਗ ਪਾਇਆ ਗਿਆ। ਇਸੀ ਦੌਰਾਨ ਸ੍ਰੀ ਗੁਰੂ ਰਵਿਦਾਸ ਸਭਾ ਗਰੀਸ ਦੀ ਸੰਗਤ ਵਲੋਂ ਸੋਨੇ ਦਾ (ਹਰਿ) ਨਿਸ਼ਾਨ ਸਾਹਿਬ ਚੜਾਇਆ ਗਿਆ ।

ਇਸ ਮੌਕੇ ਸਵੇਰ ਤੋਂ ਹੀ ਮੱਥਾ ਟੇਕਣ ਲਈ ਸੰਗਤ ਦੀ ਲੰਬੀ ਕਤਾਰ ਲੱਗ ਗਈ ਅਤੇ ਸੰਗਤ ਨੂੰ ਮੱਥਾ ਟੇਕਣ ਲਈ ਘੰਟਿਆਬੱਧੀ ਲਾਈਨਾਂ ਵਿੱਚ ਖੜਾ ਹੋਣ ਪਿਆ।
ਇਸ ਮੌਕੇ ਡੇਰਾ ਬੱਲਾਂ (ਜਲੰਧਰ ) ਅਤੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰਸਟ ਸ਼੍ਰੀਗੋਵਰਧਨ ਵਾਰਾਨਸੀ ਦੇ ਚੇਅਰਮੈਨ 108 ਸੰਤ ਨਰੰਜਨ ਦਾਸ ਜੀ ਦੀ ਅਗਵਾਈ ਹੇਠ ਗੁਰੂ ਰਵੀਦਾਸ ਪਾਰਕ ਵਿਚ ਕਰਵਾਏ ਧਾਰਮਿਕ ਸਮਾਗਮ ਵਿਖੇ ਸਮਾਜ ਦੇ ਸੰਤਾਂ,ਧਾਰਮਿਕ ਆਗੂਆਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਆਪਣੀ ਹਾਜ਼ਰੀ ਭਰੀ।
ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ, ਸੰਤ ਵੀਰ ਸਿੰਘ ਹਿਤਕਾਰੀ ਬੁਲੰਦ ਸ਼ਹਿਰ ਵਾਲੇ, ਸੰਤ ਗੋਪਾਲ ਨੰਦ ਪੱਸੀਵਾਲ ਵਾਲੇ, ਸੰਤ ਸੁਖਵਿੰਦਰ ਦਾਸ ਢਢੇ ਵਾਲੇ, ਸੰਤ ਲਖਵਿੰਦਰ ਦਾਸ ਕਡਿਆਣਾ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰ ਵਾਲੇ, ਸੰਤ ਸੁਖਵਿੰਦਰ ਦਾਸ ਨੇ ਸੰਗਤ ਨੂੰ ਗੁਰੂ ਰਵਿਦਾਸ ਦੀ ਬਾਣੀ ਦੇ ਸਲੋਕ ਸੁਣਾਕੇ ਨਿਹਾਲ ਕੀਤਾ।

ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਆਪ ਦੇ ਲੋਕ ਸਭਾ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ, ਬਸਪਾ ਦੇ ਬਾਨੀ ਕਾਂਸੀ ਰਾਮ ਦੇ ਭਾਣਜਾ ਰਵਿੰਦਰ ਸਿੰਘ ਬੁੰਗਾ ਸਾਹਿਬ, ਕਾਂਸੀ ਰਾਮ ਫਾਊਂਡੇਸ਼ਨ ਦੇ ਸੈਕਟਰੀ ਲਖਬੀਰ ਸਿੰਘ ਖੁਆਸਪੁਰਾ, ਬਸਪਾ ਆਗੂ ਬਲਵਿੰਦਰ ਕੁਮਾਰ, ਭੀਮ ਆਰਮੀ ਦੇ ਮੁਖੀ ਤੇ ਮੈਂਬਰ ਪਾਰੀਮੈਂਟਰ ਚੰਦਰ ਸ਼ੇਖਰ, ਟਰੱਸਟ ਦੇ ਜਨਰਲ ਸਕੱਤਰ ਸਤਪਾਲ ਸਿੰਘ ਹੀਰ, ਧਰਮਪਾਲ ਸਿੰਗਨ, ਕ੍ਰਿਸ਼ਨ ਲਾਲ ਸਰੋਆ, ਨਰੰਜਨ ਦਾਸ, ਪਾਖਰ ਚੰਦ, ਪਰਮਿੰਦਰ ਕੁਮਾਰ, ਹਰਦੇਵ ਦਾਸ, ਦਵਿੰਦਰ ਦਾਸ ਬੱਬੂ, ਡਾ ਬਲਵੀਰ ਮੰਨਣ, ਸੇਠ ਦੇਸ ਰਾਜ ਫਗਵਾੜਾ, ਵੀ ਕੇ ਮਹਿਮੀ ਤੇ ਹੋਰ ਆਗੂ ਹਾਜ਼ਰ ਸਨ।