ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਦੇ ਸਿਆਸੀ ਮਾਅਨੇ
ਮਾਨ ਨੇ ਬਾਜਵਾ ‘ਤੇ ਸਾਧਿਆ ਨਿਸ਼ਾਨਾ – ਅਸੀਂ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਬਣਾਇਆ ਹੈ, ਸਾਡੇ ਵਿੱਚ ਦਲ-ਬਦਲੂ ਦਾ ਸੱਭਿਆਚਾਰ ਨਹੀਂ ਹੈ
ਨਵੀਂ ਦਿੱਲੀ 11 ਫਰਵਰੀ (ਖ਼ਬਰ ਖ਼ਾਸ ਬਿਊਰੋ)
ਦਿੱਲੀ ਮਾਡਲ ਫੇਲ੍ਹ ਹੋ ਚੁੱਕਿਆ ਹੈ, ਹੁਣ ਦੇਸ਼ ਵਿੱਚ ਪੰਜਾਬ ਮਾਡਲ ਦੀ ਗੱਲ ਹੋਵੇਗੀ। ਹਰ ਸਾਹ ਨਾਲ ਦਿੱਲੀ ਮਾਡਲ ਦੀ ਹਾਮੀ ਭਰਨ ਵਾਲੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਹੁਣ ਦੇਸ਼ ਵਿੱਚ ਪੰਜਾਬ ਮਾਡਲ ਨੂੰ ਉਭਾਰਨ ਦੀ ਗੱਲ ਕਹੀ ਹੈ।
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨਾਲ ਕੀਤੀ ਮੀਟਿੰਗ ਵਿੱਚ ਅਸਿੱਧੇ ਤੌਰ ‘ਤੇ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਦਿੱਲੀ ਮਾਡਲ ਫੇਲ ਹੋ ਚੁੱਕਿਆ ਹੈ, ਹੁਣ ਪੰਜਾਬ ਮਾਡਲ ਰਾਹੀ ਹੀ ਆਮ ਆਦਮੀ ਪਾਰਟੀ ਦੀ ਕਿਸ਼ਤੀ ਬੰਨੇ ਲਾਈ ਜਾ ਸਕਦੀ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀਆਂ ਤੇ ਪਾਰਟੀ ਵਿਧਾਇਕਾਂ ਦੀ ਮੀਟਿੰਗ ਨੂੰ ਲੈ ਕੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ।
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆ ਅਤੇ ਵਿਧਾਇਕਾਂ ਦੀ ਦਿੱਲੀ ਪਰੇਡ ਕਰਾ ਕੇ ਇਹ ਸੰਕੇਤ ਦਿੱਤਾ ਹੈ ਕਿ ਅੱਜ ਵੀ ਉਹੀ ਸੁਪਰੀਮ ਹਨ ਅਤੇ ਉਹਨਾਂ ਦੀ ਕਹੀ ਗੱਲ ਹੀ ਪਾਰਟੀ ਵਿੱਚ ਵੱਡੇ ਮਾਅਨੇ ਰੱਖੇਗੀ । ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਮੀਟਿੰਗ ਰੱਦ ਕਰਵਾ ਕੇ ਦਿੱਲੀ ਵਿਖੇ ਮੀਟਿੰਗ ਕਰਨ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਉਹ ( ਕੇਜਰੀਵਾਲ )ਜੋ ਚਾਹੁਣਗੇ ਉਹੀ ਹੋਵੇਗਾ ਨਹੀਂ ਤਾਂ ਕੈਬਨਟ ਮੀਟਿੰਗ ਤੋਂ ਬਾਅਦ ਵੀ ਦਿੱਲੀ ਵਿੱਚ ਮੀਟਿੰਗ ਕੀਤੀ ਜਾ ਸਕਦੀ ਸੀ। ਮੀਟਿੰਗ ਕਰਕੇ ਅਰਵਿੰਦ ਕੇਜਰੀਵਾਲ ਨੇ ਇਹੀ ਸਿਆਸੀ ਸੰਦੇਸ਼ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਕਹੀ ਗੱਲ ਹੀ ਪਾਰਟੀ ਦੇ ਵਿੱਚ ਵੱਡੀ ਹੋਵੇਗੀ । ਦੂਜੇ ਪਾਸੇ ਕੇਜਰੀਵਾਲ ਨੇ ਮੀਟਿੰਗ ਕਰਕੇ ਪੰਜਾਬ ਦੇ ਵਿਧਾਇਕਾਂ ਦਾ ਮਨ ਟਟੋਲਣ ਦਾ ਵੀ ਯਤਨ ਕੀਤਾ ਹੈ।
ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਹੁਣ ਦੇਸ਼ ਵਿੱਚ ਪੰਜਾਬ ਮਾਡਲ ਨੂੰ ਉਭਾਰਿਆ ਜਾਵੇਗਾ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਮਾਡਲ ਨੂੰ ਲੈ ਕੇ ਵੱਡੇ ਦਾਅਵੇ ਕਰਦੀ ਰਹੀ ਹੈ ਕਿ ਪਰ ਜਿਵੇਂ ਹੁਣ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਉਸ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਨੂੰ ਕਿਹਾ ਗਿਆ ਹੈ ਕਿ ਦੇਸ਼ ਦੇ ਵਿੱਚ ਪੰਜਾਬ ਮਾਡਲ ਦੀ ਗੱਲ ਹੀ ਕੀਤੀ ਜਾਵੇਗੀ ਹੁਣ ਆਮ ਆਦਮੀ ਪਾਰਟੀ ਦਾ ਸਮੁੱਚਾ ਦਰੋਮਦਾਰ ਇੱਕ ਤਰ੍ਹਾਂ ਨਾਲ ਪੰਜਾਬ ‘ਤੇ ਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ, ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਵੀ ਪੰਜਾਬ ਦੀ ਸਮੁੱਚੇ ਲੀਡਰਸ਼ਿਪ ਨੂੰ ਇਹੀ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਬੇਹਤਰੀਨ ਕੰਮ ਕੀਤਾ ਜਾਵੇ ਤਾਂ ਜੋ ਕਿ ਪੰਜਾਬ ਦੇ ਮਾਡਰਨ ਨੂੰ ਦੇਸ਼ ਭਰ ਵਿੱਚ ਉਭਾਰਿਆ ਜਾ ਸਕੇ।
ਇੱਕ ਗੱਲ ਇਹ ਵੀ ਸਪਸ਼ਟ ਹੋ ਗਈ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਹੋਰ ਪੰਜਾਬ ਮਾਡਲ ਪੰਜਾਬ ਵਿੱਚ ਦਿੱਲੀ ਮਾਡਲ ਦੀ ਗੱਲ ਕਰਦੇ ਰਹੇ ਹਨ ਜਦ ਕਿ ਹੁਣ ਵਰਤਾਰਾ ਉਲਟ ਹੋ ਗਿਆ ਹੈ ਹੁਣ ਕੇਜਰੀਵਾਲ ਨੇ ਦੇਸ਼ ਵਿੱਚ ਪੰਜਾਬ ਮਾਡਲ ਦੀ ਗੱਲ ਕੀਤੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਇਥੇ ਦਿੱਲੀ ਮਾਡਲ ਨੂੰ ਸਿਰਫ ਸਿਆਸੀ ਪ੍ਰਚਾਰ ਵਜੋਂ ਹੀ ਆਪ ਲੀਡਰਸ਼ਿਪ ਨੇ ਵਰਤਿਆ ਸੀ।
ਮੁੱਖ ਮੰਤਰੀ ਨੇ ਸਰਕਾਰ ਦੀਆਂ ਰੁਜ਼ਗਾਰ ਪਹਿਲਕਦਮੀਆਂ ਵੱਲ ਇਹ ਕਹਿੰਦੇ ਹੋਏ ਇਸ਼ਾਰਾ ਕੀਤਾ, ਕਿ ਪਿਛਲੇ ਤਿੰਨ ਸਾਲਾਂ ਵਿੱਚ ਪੱਖਪਾਤ ਜਾਂ ਰਿਸ਼ਵਤਖੋਰੀ ਤੋਂ ਬਿਨਾਂ 50,000 ਤੋਂ ਵੱਧ ਯੋਗਤਾ-ਅਧਾਰਤ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 17 ਟੋਲ ਪਲਾਜ਼ਾ ਬੰਦ ਕਰਨਾ, ਜਨਤਾ ਲਈ ਰੋਜ਼ਾਨਾ 62 ਲੱਖ ਰੁਪਏ ਦੀ ਬਚਤ ਹੋਣੀ ਅਤੇ ਇੱਕ ਵਿਧਾਇਕ ਇਕ ਪੈਨਸ਼ਨ ਵਰਗੇ ਫੈਸਲਿਆਂ ਨੇ ਆਪ’ ਦੇ ਜ਼ਿੰਮੇਵਾਰ ਸ਼ਾਸਨ ‘ਤੇ ‘ ਧਿਆਨ ਨੂੰ ਦਰਸਾਇਆ ਹੈ।
ਮਾਨ ਨੇ ਦੁਹਰਾਇਆ ਕਿ ‘ਆਪ’ ਇੱਕ ਅਜਿਹੀ ਪਾਰਟੀ ਹੈ ਜੋ ਨਤੀਜੇ ਦਿੰਦੀ ਹੈ, ਖਾਲੀ ਵਾਅਦੇ ਨਹੀਂ ਕਰਦੀ। “ਅਸੀਂ ਆਪਣੇ ਕੰਮ ਲਈ ਜਾਣੇ ਜਾਂਦੇ ਹਾਂ। ਅਸੀਂ ਧਾਰਮ ਦੀ ਰਾਜਨੀਤੀ, ਗੁੰਡਾਗਰਦੀ ਜਾਂ ਬਦਲਾਖੋਰੀ ਵਿੱਚ ਸ਼ਾਮਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਕਈ ਹੋਰ ਰਾਜਾਂ ਨਾਲੋਂ ਬਿਹਤਰ ਹੈ, ਅਤੇ ਇਸੇ ਕਰਕੇ ਵੱਡੀਆਂ ਕੰਪਨੀਆਂ ਹੁਣ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ।
ਕਾਂਗਰਸੀ ਆਗੂ ਪ੍ਰਤਾਪ ਬਾਜਵਾ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ‘ਆਪ’ ਵਿਧਾਇਕ ਵਿਰੋਧੀ ਧਿਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਬਾਜਵਾ ਲਗਭਗ ਤਿੰਨ ਸਾਲਾਂ ਤੋਂ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੇਰਾ ਸੁਝਾਅ ਹੈ ਕਿ ਉਹ ਸਾਡੇ ਵਿਧਾਇਕਾਂ ਦੀ ਬਜਾਏ ਆਪਣੇ ਵਿਧਾਇਕਾਂ ਵੱਵ ਧਿਆਨ ਦੇਣ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ‘ਆਪ’ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਬਣਾਇਆ ਹੈ, ਸਾਡੇ ਵਿੱਚ ਦਲ-ਬਦਲੂ ਦਾ ਸੱਭਿਆਚਾਰ ਨਹੀਂ ਹੈ। ਮਾਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਉਲਟ, ‘ਆਪ’ ਸੱਚੀ ਸੇਵਾ ਅਤੇ ਵਿਕਾਸ ‘ਤੇ ਕੇਂਦ੍ਰਿਤ ਹੈ।
ਮੁੱਖ ਮੰਤਰੀ ਨੇ ਦਿੱਲੀ ਚੋਣਾਂ ਦੌਰਾਨ ਦਰਪੇਸ਼ ਚੁਣੌਤੀਆਂ, ਜਿਨ੍ਹਾਂ ਵਿੱਚ ਵੋਟਰਾਂ ਨੂੰ ਰਿਸ਼ਵਤ ਦੇਣਾ ਅਤੇ ਭਾਜਪਾ ਵੱਲੋਂ ਡਰਾਉਣਾ ਸ਼ਾਮਲ ਹੈ, ‘ਤੇ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ “ਅਸੀਂ ਪੈਸੇ ਜਾਂ ਡਰ ਨਾਲ ਚੋਣਾਂ ਨਹੀਂ ਜਿੱਤਦੇ; ਅਸੀਂ ਪਿਆਰ ਨਾਲ ਜਿੱਤਦੇ ਹਾਂ। ਲੋਕਾਂ ਦਾ ਫੈਸਲਾ ਸਰਵਉੱਚ ਹੈ ਅਤੇ ਅਸੀਂ ਇਸਦਾ ਸਤਿਕਾਰ ਕਰਦੇ ਹਾਂ। ਰੁਕਾਵਟਾਂ ਦੇ ਬਾਵਜੂਦ, ਜਨਤਾ ਦੀ ਸੇਵਾ ਕਰਨ ਦਾ ਸਾਡਾ ਇਰਾਦਾ ਅਡੋਲ ਹੈ,”