ਮੁੰਬਈ, 29 ਅਪ੍ਰੈਲ (ਖ਼ਬਰ ਖਾਸ ਬਿਊਰੋ)
ਮਸ਼ਹੂਰ ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਕੁਝ ਦਿਨ ਪਹਿਲਾਂ ਲਾਪਤਾ ਗੁਰਚਰਨ ਸਿੰਘ ਨੂੰ ਆਖਰੀ ਵਾਰ ਦਿੱਲੀ ‘ਚ ਦੇਖਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਅਭਿਨੇਤਾ, ਜੋ ਵਿਆਹ ਕਰਵਾਉਣ ਵਾਲਾ ਸੀ ਪਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਉਸ ਨੂੰ 22 ਅਪਰੈਲ ਨੂੰ ਲਾਪਤਾ ਹੋ ਗਿਆ ਸੀ, ਉਹ ਦਿੱਲੀ ਦੇ ਘਰੇਲੂ ਹਵਾਈ ਅੱਡੇ ਤੋਂ ਮੁੰਬਈ ਜਾਣ ਲਈ ਰਵਾਨਾ ਹੋਇਆ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਅਦਾਕਾਰ ਨੇ ਦਿੱਲੀ ਦੇ ਏਟੀਐੱਮ ’ਚੋਂ 7,000 ਰੁਪਏ ਕਢਵਾਏ ਸਨ। ਸੀਸੀਟੀਵੀ ਫੁਟੇਜ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਵੀ ਟ੍ਰੈਕ ਕੀਤੀ ਅਤੇ ਜਾਣਕਾਰੀ ਅਤੇ ਉਸ ਦੇ ਮੋਬਾਈਲ ਵੇਰਵਿਆਂ ਅਨੁਸਾਰ ਉਹ 24 ਅਪਰੈਲ ਤੱਕ ਦਿੱਲੀ ਵਿੱਚ ਸੀ। ਉਦੋਂ ਤੋਂ ਉਸ ਦਾ ਮੋਬਾਈਲ ਫ਼ੋਨ ਬੰਦ ਹੈ। ਪੁਲੀਸ ਨੇ ਅਦਾਕਾਰ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਦਾਕਾਰ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਬਣਾਈਆਂ ਹਨ। ਉਸ ਦੀ ਫਲਾਈਟ ਪਿਛਲੇ ਸੋਮਵਾਰ ਰਾਤ 8.30 ਵਜੇ ਸੀ ਪਰ ਉਸ ਨੂੰ ਰਾਤ 9.14 ਵਜੇ ਦੇ ਕਰੀਬ ਗੁਰੂਗ੍ਰਾਮ ਜਾਣ ਵਾਲੀ ਸੜਕ ‘ਤੇ ਪਾਲਮ ਦੇ ਟ੍ਰੈਫਿਕ ਚੌਰਾਹੇ ‘ਤੇ ਦੇਖਿਆ ਗਿਆ।