ਦਿੱਲੀ ਦੇ ਲੋਕ ਇਸ ਵਾਰ ਅਰਵਿੰਦ ਕੇਜਰੀਵਾਲ ਦੇ ਬਹਿਕਾਵੇ ਵਿਚ ਨਹੀਂ ਆਉਣ ਵਾਲੇ – ਨਾਇਬ ਸਿੰਘ ਸੈਣੀ

ਚੰਡੀਗੜ੍ਹ, 30 ਜਨਵਰੀ (ਖ਼ਬਰ ਖਾਸ ਬਿਊਰੋ)

 ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਪਾਣੀਪਤ ਵਿਚ ਉਦਯੋਗਪਤੀਆਂ ਤੇ ਕਪੜਾ ਉਦਮੀਆਂ ਦੇ ਨਾਲ ਮੀਟਿੰਗ ਦੇ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਜਾਵੇਗਾ ਉਹ ਜਨਤਾ ਦੀ ਭਲਾਈ ਨਾਲ ਜੁੜਿਆ ਹੋਵੇਗਾ, ਜਿਸ ਵਿਚ ਕਿਸਾਨਾਂ, ਨੌਜੁਆਨਾਂ, ਮਹਿਲਾਵਾਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਪੂਰਾ ਪ੍ਰਤੀਨਿਧਤਾ ਦਿੱਤੀ ਜਾਵੇਗੀ।

          ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਦੇ ਸਬੰਧ ਵਿਚ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਆਸੀ ਸਵਾਰਥ ਸਿੱਧੀ ਲਈ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਦਿੱਲੀ ਦੇ ਲੋਕ ਇਸ ਵਾਰ ਉਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣ ਵਾਲੇ। ਦਿੱਲੀ ਦੇ ਹਾਲਾਤ ਕਲਪਣਾ ਤੋਂ ਪਰੇ ਹਨ, ਇਹ ਖੁਦ ਵੀ ਇਸ ਤੋਂ ਵਾਕਫ ਹਨ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਦੋ ਮੌਕੇ ਦਿੱਤੇ, ਇਸ ਵਾਰ ਉਨ੍ਹਾਂ ਨੁੰ ਦਿੱਲੀ ਦੀ ਜਨਤਾ ਮੌਕਾ ਨਹੀਂ ਦਵੇਗੀ, ਕਿਉਂਕਿ ਉਹ ਜਨਤਾ ਦੀ ਉਮੀਦ ‘ਤੇ ਖਰਾ ਨਹੀਂ ਉਤਰੇ।

          ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਢੇ 8 ਹਜਾਰ ਕਰੋੜ ਰੁਪਏ ਐਸਟੀਪੀ ਲਗਾਉਣ ਨੂੰ ਲੈ ਕੇ ਦਿੱਲੀ ਸਰਕਾਰ ਨੁੰ ਦਿੱਤੇ ਗਏ ਸਨ, ਪਰ ਨਾ ਤਾਂ ਐਸਟੀਪੀ ਲਗਿਆ ਅਤੇ ਨਾ ਹੀ ਪੈਸੇ ਦਾ ਪਤਾ ਚਲਿਆ। ਦਿੱਲੀ ਦੀ ਗਲੀਆਂ ਵਿਚ ਪਾਣੀ ਭਰਿਆ ਪਿਆ ਹੈ। ਰਸੋਈ ਵਿਚ ਸਾਫ ਪਾਣੀ ਨਹੀਂ ਮਿਲ ਰਿਹਾ। ਤਾਲਾਬਾਂ ਤੱਕ ਦੀ ਸਫਾਈ ਨਹੀਂ ਕੀਤੀ ਗਈ। ਪਾਣੀ ਦੇ ਡਿਸਟਰੀਬਿਊਸ਼ਨ ਦੀ ਕਮੀ ਹੈ। ਉਸ ਨੂੰ ਸੁਧਾਰਣ ਦੀ ਥਾਂ ਅਰਵਿੰਦ ਕੇਜਰੀਵਾਲ ਬਿਆਨਬਾਜੀ ‘ਤੇ ਵੱਧ ਭਰੋਸਾ ਕਰ ਰਹੇ ਹਨ।

          ਹਰਿਆਣਾ ਦੇ ਨਿਗਮ ਚੋਣਾਂ ਨੂੰ ਲੈ ਕੇ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੇਅਰ ਦੇ ਚੋਣ ਲਈ ਪਾਰਟੀ ਪੂਰੀ ਤਰ੍ਹਾ ਨਾਲ ਤਿਆਰ ਹੈ।

Leave a Reply

Your email address will not be published. Required fields are marked *