ਜਗਰਾਉਂ, 29 ਅਪ੍ਰੈਲ (ਖ਼ਬਰ ਖਾਸ ਬਿਊਰੋ)
ਸਥਾਨਕ ਜੀਐੱਚਜੀ ਅਕੈਡਮੀ ਵਿੱਚ ਵਿਦਿਆਰਥੀਆਂ ’ਚ ਕਲਾ ਅਤੇ ਸ਼ਿਲਪਕਾਰੀ ਪ੍ਰਤੀ ਖਿੱਚ ਪੈਦਾ ਕਰਨ ਲਈ ਸਰਗਰਮੀ ਕਰਵਾਈ ਗਈ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਕਲਾ ਸਰਗਰਮੀਆਂ ’ਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਪ੍ਰੀ-ਨਰਸਰੀ ਲਈ ਆਈਸਕ੍ਰੀਮ ਤੇ ਨਰਸਰੀ ਦੇ ਵਿਦਿਆਰਥੀਆਂ ਨੇ ਪੇਪਰ-ਬੁੱਕ ਕਰਾਫਟ ਈਵੈਂਟ ਕਰਵਾਇਆ ਗਿਆ। ਯੂਕੇਜੀ ਲਈ ਪੇਪਰ ਸੀਨ, ਪਹਿਲੀ ਕਲਾਸ ਲਈ ਮੀਂਹ ਦਾ ਦ੍ਰਿਸ਼ ਤੇ ਦੂਜੀ ਕਲਾਸ ਲਈ ਫੁੱਲ ਬਣਾਉਣ ਦੀ ਸਰਗਰਮੀ ਕਰਵਾਈ ਗਈ। ਤੀਜੀ ਕਲਾਸ ਨੇ ਕਾਗਜ਼ ਤੋਂ ਟੋਕਰੀਆਂ ਤੇ ਚੌਥੀ ਨੇ ਕਾਗਜ਼ ਦਾ ਪਿੰਜਰਾ ਜਦਕਿ ਪੰਜਵੀਂ ਦੇ ਵਿਦਿਆਰਥੀਆਂ ਨੇ ਫੁੱਲਾਂ ਦਾ ਰੁੱਖ ਬਣਾਇਆ। ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਨੇ ਪੇਪਰ ਕਰਾਫਟ ਨਾਲ ਬਣਾਇਆ ਥ੍ਰੀ-ਡੀ ਲੜਕੇ ਅਤੇ ਲੜਕੀ ਦਾ ਚਿਹਰਾ, ਥ੍ਰੀ-ਡੀ ਵੱਡੇ ਫੁੱਲ ਬਣਾਏ। 11ਵੀਂ ਦੇ ਵਿਦਿਆਰਥੀਆਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਗੁਲਦਸਤੇ ਤਿਆਰ ਕੀਤੇ। -ਨਿੱਜੀ ਪੱਤਰ ਪ੍ਰੇਰਕ