ਖੇਤੀ ਸੰਕਟ ਦੇ ਹੱਲ ਲਈ ਰਾਣਾ ਗੁਰਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਦੀ ਖੇਤੀ ਕਰਨ ਦੀ ਸਲਾਹ

ਚੰਡੀਗੜ੍ਹ 28 ਜਨਵਰੀ (ਖ਼ਬਰ ਖਾਸ ਬਿਊਰੋ)
ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਣ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਅਤੇ ਫਸਲੀ ਚੱਕਰ ਵਿੱਚ ਤਬਦੀਲੀ ਅਤੇ ਸੰਭਵ ਹੱਲ ਵਜੋਂ ਵਿਭਿੰਨਤਾ ਲਿਆਉਣ ਲਈ ਜ਼ੋਰ ਦਿੱਤਾ।

ਰਾਣਾ ਗੁਰਜੀਤ ਸਿੰਘ ਨੇ ਇਸ ਖੇਤੀ ਸੰਕਟ ਨੂੰ ਰੋਕਣ ਲਈ ਤੁਰੰਤ ਉਪਰਾਲੇ ਕਰਨ ਤੇ ਜ਼ੋਰ ਪਾਇਆ,ਜਦੋਂ ਕਿ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰਨ ਦੀ ਵਕਾਲਤ ਕੀਤੀ, ਜੋ ਕਿ ਪ੍ਰਤੀ ਕਿਲੋਗ੍ਰਾਮ ਚੌਲਾਂ ਦੀ ਪੈਦਾਵਾਰ ਲਈ ਘੱਟੋ-ਘੱਟ 3,367 ਲੀਟਰ ਪਾਣੀ ਦੀ ਖ਼ਪਤ ਕਰਦਾ ਹੈ।

ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪਾਹ ਦੀ ਥਾਂ ਝੋਨੇ ਦੀ ਕਾਸ਼ਤ ਕਰਨ ਦੇ ਨਾਲ ਗੰਭੀਰ ਨਤੀਜੇ ਹੋਏ ਹਨ ਜਿਸ ਨੇ ਪਾਣੀ ਦੀ ਕਮੀਂ ਦੀ ਸਮੱਸਿਆ ਨੂੰ ਹੋਰ ਵੀ ਵੱਧਾ ਦਿੱਤਾ ਹੈ।

ਪਹਿਲਾਂ, ਪੰਜਾਬ ਵਿੱਚ 8 ਤੋਂ 10 ਲੱਖ ਹੈਕਟਰ ਜ਼ਮੀਨ ਕਪਾਹ ਦੀ ਖੇਤੀ ਹੇਠ ਸੀ, ਪਰ ਕਈ ਕਾਰਨਾਂ ਕਰਕੇ, ਜਿਵੇਂ ਕਿ ਟਿਊਬਵੈਲ ਅਤੇ ਨਹਿਰ ਦੇ ਪਾਣੀ ਦੀ ਸੌਖੀ ਉਪਲਬਧਤਾ, ਕਪਾਹ ਉਗਾਉਣ ਵਾਲੇ ਹੋਲੀ ਹੋਲੀ ਕਪਾਹ ਦੀ ਖੇਤੀ ਤੋਂ ਪਾਸਾ ਵੱਟ ਗਏ।

ਹੋਰ ਪੜ੍ਹੋ 👉  ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤਾ ਲਾਗੂ ਕਰਨ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਨੋਡਲ ਅਫਸਰ ਕੀਤੇ ਨਿਯੁਕਤ

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਗੁਲਾਬੀ ਸੁੱਡੀ ਕੀਟ ਦੇ ਫੈਲਾਅ ਨੇ ਕਪਾਹ ਦੇ ਖੇਤਰ ਨੂੰ ਘਟਾਉਣ ਵਿੱਚ ਵੱਡਾ ਯੋਗਦਾਨ ਪਾਇਆ, ਜਿਸ ਨਾਲ ਪੰਜਾਬ ਵਿੱਚ ਪਾਣੀ ਦੀ ਘਾਟ ਦੀ ਸਮਸਿਆ ਹੋਰ ਗੰਭੀਰ ਹੋ ਗਈ ਹੈ। ਵਿਧਾਇਕ ਅਨੁਸਾਰ ਗੁਲਾਬੀ ਸੁੱਡੀ ਕੀਟ ਦਾ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਸੀ,ਪਰ ਪੰਜਾਬ ਸਰਕਾਰ ਦੀ ਅਸਫਲਤਾ ਨੇ ਸਮਸਿਆਵਾਂ ਨੂੰ ਹੋਰ ਵਧਾ ਦਿੱਤਾ।

ਉਨ੍ਹਾਂ ਕਿਹਾ ਕਿ ਪਿਛਲੇ 3-4 ਸਾਲਾਂ ਵਿਚ ਮਾਲਵਾ ਬੈਲਟ ਵਿੱਚ ਗੁਲਾਬੀ ਸੁੱਡੀ ਕੀਟ ਤੇਜ਼ੀ ਨਾਲ ਫੈਲੀ, ਅਤੇ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਗਈ।

ਕਿਸਾਨਾਂ ਲਈ ਵਧੀਆ ਖੇਤੀ ਪ੍ਰਣਾਲੀ ਅਪਣਾ ਕੇ ਉਚਿਤ ਮੁਨਾਫ਼ੇ ਦੀਆਂ ਕੀਮਤਾਂ ਕਮਾਉਣ ਲਈ ਰਾਣਾ ਗੁਰਜੀਤ ਸਿੰਘ ਨੇ ਮੱਕੀ ਦੀ ਖੇਤੀ ਦੀ ਸਿਫਾਰਸ਼ ਕੀਤੀ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਉਨਾਂ ਨੇ ਜ਼ੋਰ ਦਿੱਤਾ ਕਿ ਮੱਕੀ, ਝੋਨੇ ਦੇ ਮੁਕਾਬਲੇ ਕਾਫ਼ੀ ਘੱਟ ਪਾਣੀ ਦੀ ਖ਼ਪਤ ਕਰਦੀ ਹੈ, ਜੋ ਕਿ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾਂ ਦੇ ਕਿਸਾਨਾਂ ਵਾਸਤੇ ਇੱਕ ਯੋਗ ਬਦਲ ਹੈ।

ਜੇ ਕਿਸਾਨ ਕਪਾਹ ਦੀ ਖੇਤੀ ਦੇ ਕਾਰਨ ਹਰ ਸਾਲ ਨੁਕਸਾਨ ਸਹੇੜ ਰਹੇ ਹਨ ਤਾਂ ਮੱਕੀ ਵੱਲ ਤਬਦੀਲੀ ਇੱਕ ਵਿਵਹਾਰਕ ਹੱਲ ਹੈ,। ਉਨ੍ਹਾਂ ਸੁਝਾਅ ਦਿੱਤਾ ਕਿ ਕਪਾਹ ਦੀ ਖੇਤੀ ਦੇ ਖੇਤਰ ਵਿੱਚ ਆਈ ਗਿਰਾਵਟ ਤੇ ਚਿੰਤਾ ਜ਼ਾਹਿਰ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਹ ਸਿਰਫ 98,000 ਹੈਕਟਰ ਤੱਕ ਸੀਮਤ ਹੋ ਗਿਆ ਹੈ।

ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਸਫਲ ਰਹਿਣ ‘ਤੇ ਸਵਾਲ ਉਠਾਇਆ ਅਤੇ ਖੇਤੀਬਾੜੀ ਵਿਭਾਗ ਨੂੰ ਮੱਕੀ ਦੀ ਫਸਲ ਵੱਲ ਤਬਦੀਲੀ ਕਰਨ ਲਈ ਕਿਸਾਨਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਵਿਧਾਇਕ ਨੇ ਅੱਗੇ ਦੱਸਿਆ ਕਿ ਪਿਛਲੇ ਝੋਨੇ ਸੀਜ਼ਨ ਦੌਰਾਨ, ਜਦੋਂ ਇਹ ਪਤਾ ਲੱਗਿਆ ਕਿ ਮਾਲਵਾ ਖੇਤਰ ਦੇ ਕਿਸਾਨ ਗੁਲਾਬੀ ਸੁੱਡੀ ਕੀਟ ਦੇ ਕਾਰਨ ਕਪਾਹ ਦੇ ਖੇਤਾਂ ਨੂੰ ਵਾਉਣ ਲਈ ਮਜਬੂਰ ਹੋ ਗਏ ਸਨ, ਤਾਂ ਉਨਾਂ ਨੇ ਫ਼ਾਜ਼ਿਲਕਾ ਖੇਤਰ ‘ਵਿੱਚ ਬਦਲ ਖੋਜਣ ਲਈ ਮਾਹਿਰਾਂ ਨੂੰ ਭੇਜਿਆ ਸੀ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਇਥੇ ਮੱਕੀ ਦੀ ਫਸਲ ਨੂੰ ਸਫਲਤਾਪੂਰਵਕ ਬੀਜੀਆ ਜਾ ਸਕਦਾ ਹੈ ਅਤੇ ਇਹ ਪੂਰੇ ਪੰਜਾਬ ਲਈ ਇੱਕ ਮਾਡਲ ਦੇ ਤੌਰ ‘ਤੇ ਕੰਮ ਕਰ ਸਕਦੀ ਹੈ।

ਪੰਜਾਬ ਵਿੱਚ ਘਟ ਰਹੇ ਪਾਣੀ ਦੇ ਪੱਧਰ ਦੇ ਬਾਰੇ ਗਲ ਕਰਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪਾਣੀ ਦੇ ਘਟਣ ਦੀ ਮੌਜੂਦਾ ਗਤੀ ਜਾਰੀ ਰਹੀ, ਤਾਂ ਖੇਤੀਬਾੜੀ ਲਈ ਪਾਣੀ ਦੀ ਉਪਲਬਧਤਾ ਬਹੁਤ ਸੀਮਤ ਹੋ ਸਕਦੀ ਹੈ।

ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਬਿਜਲੀ ਬਚਾਉਣ ਅਤੇ ਝੋਨੇ ਤੋਂ ਮੱਕੀ ਵੱਲ ਉਤਸ਼ਾਹਿਤ ਕਰਨ ਲਈ ਪ੍ਰਤੀ ਏਕੜ ₹10,000 ਰੁਪੈ ਦਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਨੂੰ ਮੱਕੀ ਦੀ ਖੇਤੀ ਲਈ ਪ੍ਰਤੀ ਏਕੜ ₹15,000 ਦੀ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ।

Leave a Reply

Your email address will not be published. Required fields are marked *