ਚੰਡੀਗੜ 28 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਅੱਜ ਦੁਨੀਆਂ ਤੋ ਰੁਖ਼ਸਤ ਹੋ ਗਏ। ਉਹ ਪਿਛਲੇ ਕਈ ਮਹੀਨਿਆਂ ਤੋ ਇਕ ਗੰਭੀਰ ਬੀਮਾਰੀ ਤੋ ਪੀੜਤ ਸਨ। ਜਾਣਕਾਰੀ ਅਨੁਸਾਰ ਉਨਾਂ ਅ੍ੱਜ ਆਖ਼ਰੀ ਸਾਹ ਲਿਆ। ਉਹ ਪ੍ਰੈੱਸ ਕਲੱਬ ਚੰਡੀਗੜ ਦੇ ਪ੍ਰਧਾਨ ਰਹਿ ਚੁੱਕੇ ਹਨ। ਉਹ ਹਮੇਸ਼ਾ ਬੇਬਾਕ ਰਹੇ ਅਤੇ ਹਮੇਸ਼ਾ ਪੱਤਰਕਾਰੀ ਤੇ ਪੱਤਰਕਾਰ ਦੇ ਹੱਕ ਵਿਚ ਡਟੇ ਰਹੇ।
ਲੰਬਾ ਸਮਾਂ ਉਹ ਅੰਗਰੇਜੀ ਦੇ ਵੱਡੇ ਅਖ਼ਬਰ ਹਿੰਦੂ ਨਾਲ ਜੁ਼ੜੇ ਰਹੇ। ਇਸਤੋ ਇਲਾਵਾ ਉਨਾਂ ਕਈ ਹੋਰ ਅਖ਼ਬਾਰਾਂ ਵਿਚ ਵੀ ਕੰਮ ਕੀਤਾ। ਉਹਨਾਂ ਨੂੰ ਫੋਟੋਗਰਾਫ਼ੀ ਦਾ ਵੀ ਸੌਂਕ ਸੀ।