ਮੁੰਬਈ, 28 ਅ੍ਰਪੈਲ ( ਖ਼ਬਰ ਖਾਸ ਬਿਊਰੋ)
ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨ ਸ਼ੈਲੀ ਨੂੰ ਲੈ ਕੇ ਬਣੀ ਫ਼ਿਲਮ ਚਮਕੀਲਾ ਦੀ ਅੱਜਕਲ ਚੁਫ਼ੇਰੇ ਚਰਚਾ ਹੈ। ਸੋਸ਼ਲ ਮੀਡੀਆ ਉਤੇ 90ਵੇਂ ਦੌਰ ਵਿਚ ਵਿਆਹ ਤੇ ਹੋਰ ਸਮਾਗਮਾਂ ਦੌਰਾਨ ਬਣੀਆ ਫਿਲਮਾ ਵੀ ਹੁਣ ਅਪਲੋਡ ਹੋ ਰਹੀਆਂ ਹਨ। ਹੁਣ ਫ਼ਿਰ ਚਾਹ ਦਹਾਕਿਆ ਬਾਦ ਚਮਕੀਲਾ ਵਿਕ ਰਿਹਾ ਹੈ। ਚਮਕੀਲਾ ਦੀ ਮੌਤ ਨੂੰ ਲੈ ਕੇ ਕਈ ਤਰਾਂ ਦੀਆਂ ਕਹਾਣੀਆਂ ਚੱਲ ਰਹੀਆਂ ਹਨ। ਕੋਈ ਕਹਿੰਦਾ ਹੈ ਕਿ ਲੱਚਰ, ਅਸ਼ਲੀਲ ਗਾਇਕੀ ਕਾਰਨ ਉਸਦਾ ਕਤਲ ਕੀਤਾ ਗਿਆ ਹੈ, ਕੋਈ ਕਹਿੰਦਾ ਹੈ ਕਿ ਉਹ ਨਿਮਨ ਜਾਤੀ ਭਾਵ ਚਮਾਰ ਭਾਈਚਾਰੇ ਨਾਲ ਸਬੰਧਤ ਸੀ ਤੇ ਵ੍ਵੱਡੀਆ ਜਾਤਾਂ ਦੇ ਗਾਇਕ ਉਸਨਾਲ ਖਾਰ ਖਾਂਦੇ ਸਨ, ਇਸ ਕਰਕੇ ਕਤਲ ਕੀਤਾ ਗਿਆ ਹੈ। ਕੁੱਝ ਵੀ ਹੋਵੇ ਚਾਰ ਦਹਾਕਿਆ ਬਾਦ ਫਿਰ ਚਮਕੀਲਾ ਚਮਕੀਲਾ ਹੋਈ ਪਈ ਹੈ।
ਇਮਤਿਆਜ਼ ਅਲੀ ਨੇ ਇਹ ਕਿਹਾ
ਫ਼ਿਲਮ ਦਾ ਬਿਰਤਾਂਤ ਸਿਰਜਣ ਵਾਲੇ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਚਮਕੀਲੇ ਹੁਰਾਂ ਦਾ ਸਫ਼ਰ ਕਾਫ਼ੀ ਕਠਿਨ ਰਿਹਾ। ਦਰਅਸਲ ਚਮਕੀਲੇ ਦੀ ਕਹਾਣੀ ਪੰਜਾਬ ਦੀ ਕਹਾਣੀ ਵਰਗੀ ਸੀ। ਪੰਜਾਬ ਵਿਚ ਇਕ ਅਜਿਹਾ ਦੌਰ ਸੀ ਕਿ ਇਕ ਪਾਸੇ ਹਿੰਸਾਂ ਹੋ ਰਹੀ ਸੀ ਤੇ ਦੂਜੇ ਪਾਸੇ ਜਸ਼ਨ ਦੇ ਦੌਰ ਵੀ ਚੱਲਦੇ ਸਨ। ਇਮਤਿਆਜ਼ ਅਨੁਸਾਰ ਫ਼ਿਲਮ ਸੱਚੀਆ ਘਟਨਾਵਾਂ ਦੇ ਆਧਾਰਿਤ ਹੈ। ਉਸਨੇ ਫੈਸਲਾ ਕੀਤਾ ਸੀ ਕਿ ਜੋ ਉਸਨੂੰ ਦੱਸਿਆ ਗਿਆ ਸੀ ਉਹ ਜਿੰਨਾ ਸੰਭਵ ਹੋ ਸਕੇ ਸੱਚ ਦਿਖਾਇਆ ਜਾਵੇ। ਚਮਕੀਲੇ ਦੇ ਗੀਤਾਂ ਤੇ ਅਖਾੜਿਆ ਨੂੰ ਐਨੀਮੇਸ਼ਨ ਦੀ ਵਰਤੋ ਨਾਲ ਦਿਖਾਇਆ ਗਿਆ ਹੈ। ਔਰਤਾਂ ਵੀ ਚਮਕੀਲਾ ਦੇ ਅਖਾੜੇ ਸੁਣਨ ਆਉਂਦੀਆ ਸਨ। ਫਿਲਮ ਦੇ ਸਾਰੇ ਗੀਤ ਪੰਜਾਬੀ ਵਿਚ ਹਨ ਤੇ ਇਸਦਾ ਅਨੁਵਾਦ ਵੀ ਨਹੀ ਕੀਤਾ ਪਰ ਫ਼ਿਲਮ ਦੇ ਡਾਇਲਾਗ ਤੇ ਕਹਾਣੀ ਹਿੰਦੀ ਵਿਚ ਹੈ। ਨੈਟਫਲਿਕਸ ਗਲੋਬਲ ਦੀਆਂ ਪੰਜ ਚੋਟੀ ਦੀਆਂ ਫਿਲਮਾਂ ਵਿਚ ਚਮਕੀਲਾ ਸ਼ਾਮਲ ਹੋ ਗਈ ਹੈ।
ਪਰਮਾਤਮਾ ਦੀ ਮਿਹਰ ਐ ਕਿ ਹਰ ਗੀਤ ਤੇ ਫ਼ਿਲਮ ਹਿੱਟ ਹੋ ਰਹੀ ਹੈ-ਦੁਸਾਂਝ
ਨੌਜਵਾਨਾਂ, ਅਦਾਕਾਰਾ ਤੇ ਲੋਕਾਂ ਨੂੰ ਢੋਲ ਦੀ ਥਾਪ ਤੇ ਆਪਣੇ ਗੀਤਾ ਉਤੇ ਨੱਚਣ ਲਈ ਮਜਬੂਰ ਕਰਨ ਵਾਲੇ ਪੰਜਾਬੀ ਫ਼ਨਕਾਰ ਤੇ ਅਦਾਕਾਰ ਦਿਲਜੀਤ ਦੁਸ਼ਾਂਝ ਦਾ ਕਹਿਣਾ ਹੈ ਕਿ ਇਹ ਪਰਮਾਤਮਾ ਦੀ ਮੇਹਰ ਹੈ ਕਿ ਫ਼ਿਲਮ ਹਿੱਟ ਹੋਈ ਹੈ। ਦੁਸਾਂਝ ਕਹਿੰਦੇ ਹਨ ਕਿ ਕੋਈ ਵੀ ਬੰਦਾਂ ਫ਼ਿਲਮ ਜਾਂ ਗੀਤ ਦੇ ਹਿੱਟ ਹੋਣ ਬਾਰੇ ਦਾਅਵਾ ਨਹੀਂ ਕਰ ਸਕਦਾ। ਇਹ ਪਰਮਾਤਮਾ ਦੀ ਮਿਹਰ ਸਦਕਾ ਸੰਭਵ ਹੈ ਕਿਉਂਕਿ ਉਹ ਮੌਜੂਦਾ ਸਮੇਂ ਨੂੰ ਸੁਨਹਿਰੀ ਦੌਰ ਮੰਨਦੇ ਹਨ -ਗੀਤ ਗਾਉਂਦਾ ਉਹ ਵੀ ਹਿੱਟ ਹੁੰਦਾ ਅਤੇ ਫ਼ਿਲਮ ਬਣਾਉਂਦਾ ਇਹ ਵੀ ਹਿੱਟ ਹੁੰਦੀ ਹੈ। ਦੁਸਾਂਝ ਦਾ ਕਹਿਣਾ ਹੈ ਕਿ ਉਹ ਫ਼ਿਲਮਾਂ ਅਤੇ ਗੀਤਾਂ ਨੂੰ ਦਰਸ਼ਕਾਂ ਦੇ ਨਜ਼ਰੀਏ ਤੋਂ ਦੇਖਦਾ ਹੈ। ਕੋਈ ਵੀ ਅਦਾਕਾਰ ਜਾਂ ਨਿਰਦੇਸ਼ਕ ਕਹਿ ਨਹੀਂ ਸਕਦਾ ਕਿ ਫ਼ਿਲਮ ਜਾਂ ਗੀਤ ਹਿੱਟ ਹੋਵੇਗਾ। ਚੇਤੇ ਰਹੇ ਕਿ ਚਮਕੀਲਾ ਫ਼ਿਲਮ ਦੀ ਚਾਰ ਚੁਫ਼ੇਰੇ ਧੂਮ ਪਈ ਹੋਈ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਭਾਰਤ ਦੇ ਵੱਡੇ ਵਪਾਰੀ ਅੰਬਾਨੀ ਪਰਿਵਾਰ ਦੇ ਬੇਟੇ ਦੀ ਰਿਸੈਪਸ਼ਨ ਮੌਕੇ ਦਿਲਜੀਤ ਦੁਸਾਂਝ ਦੇ ਗੀਤਾਂ ਉਤੇ ਬਾਲੀਵੁੱਡ ਦੇ ਅਦਾਕਾਰਾ, ਕਲਾਕਾਰਾਂ ਨੂੰ ਝੂੰਮਣ ਲਾਉਣ ਦੀਆਂ ਵੀਡਿਓਜ਼ ਨੇ ਉਸਦਾ ਕੱਦ ਹੋਰ ਵੀ ਉਚਾ ਕੀਤਾ ਸੀ।