ਚੰਡੀਗੜ੍ਹ 15 ਜਨਵਰੀ, (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਪੱਕੇ ਕਰਨ ਅਤੇ ਤਨਖਾਹ ਵਧਾਉਣ ਦੀ ਲੜਾਈ ਲੜ ਰਹੇ ਪਨਬੱਸ ਦੇ ਕੱਚੇ ਤੇ ਠੇਕਾ ਅਧਾਰਤ ਕਾਮਿਆ ਦੀ ਮੰਗ ਮੰਨ ਲਈ ਹੈ। ਸਰਕਾਰ ਨੇ ਇਕ ਸਾਲ ਦੀ ਸਰਵਿਸ ਪੂਰੀ ਕਰਨ ਵਾਲੇ ਆਊਟ ਸੋਰਸਿੰਗ ਮੁਲਾਜ਼ਮਾਂ ਦੀ ਤਨਖਾਹ ਵਿਚ ਪੰਜ ਫੀਸਦੀ ਵਾਧਾ ਕਰ ਦਿੱਤਾ ਹੈ। ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਨੇ ਬਕਾਇਦਾ ਪਨਬੱਸ ਦੇ ਸਾਰੇ ਜਿਲਾ ਮੈਨੇਜਰਾੰ ਨੂੰ ਚਿੱਠੀ ਜਾਰੀ ਕਰ ਦਿੱਤੀ ਹੈ। ਇਹ ਚਿੱਠੀ ਟਰਾਂਸਪੋਰਟ ਮੰਤਰੀ ਨੇ ਅੱਜ ਯੂਨੀਅਨ ਆਗੂਆਂ ਨਾਲ ਇੱਥੇ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਦਿੱਤੀ।
ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸਕੱਤਰੇਤ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਹੋਈ। ਮੀਟਿੰਗ ਵਿਚ ਮੁ੍ੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਰਵੀ ਭਗਤ ਸਮੇਤ ਟਰਾਂਸਪੋਰਟ ਵਿਭਾਗ ਦੇ ਮਨੇਜਿੰਗ ਡਾਇਰੈਕਟਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਹਾਲਾਂਕਿ ਇਹ ਮੀਟਿੰਗ ਮੁੱਖ ਮੰਤਰੀ ਨਾਲ ਤੈਅ ਹੋਈ ਸੀ, ਪਰ ਮੁੱਖ ਮੰਤਰੀ ਦੇ ਰੁਝੇਵੇਂ ਕਾਰਨ ਇਹ ਮੀਟਿੰਗ ਟਰਾਂਸਪੋਰਟ ਮੰਤਰੀ ਵਲੋਂ ਕੀਤੀ ਗਈ।
ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ , ਸੂਬਾ ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋ , ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ , ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਸੂਬਾ ਕੈਸ਼ੀਅਰ ਬਲਜੀਤ ਸਿੰਘ ਸਮੇਤ ਮੀਟਿੰਗ ਦੇ ਵਿੱਚ ਸੂਬਾ ਆਗੂ ਸ਼ਾਮਲ ਹੋਏ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਸੀ ਬਣਾਉਣ ਦੀ ਯੂਨੀਅਨ ਦੀ ਮੰਗ ਤੇ ਸਹਿਮਤੀ ਬਣੀ ਹੈ ਜਿਸ ਵਿੱਚ ਯੂਨੀਅਨ ਵਲੋਂ ਦਿੱਤੇ ਦਸਤਾਵੇਜ਼ ਦੇ ਅਧਾਰ ਤੇ ਸਰਵਿਸ ਰੂਲਾ ਤਹਿਤ ਪੱਕੇ ਕਰਨ ਦੀ ਪਾਲਸੀ ਬਣਾਉਣ ਲਈ ਤਰੁੰਤ ਐਡਵੋਕੇਟ ਜਨਰਲ ਪੰਜਾਬ ਨੂੰ ਫਾਈਲ ਭੇਜੀ ਜਾਵੇਗੀ ਅਤੇ 25 ਜਨਵਰੀ ਨੂੰ ਟਰਾਸਪੋਰਟ ਮੰਤਰੀ ਸਮੇਤ ਉੱਚ ਅਧਿਕਾਰੀ ਮੀਟਿੰਗ ਕਰਕੇ ਕਾਨੂੰਨੀ ਨੁਕਤੇ ਵਿਚਾਰਨ ਤੋਂ ਬਾਅਦ 3 ਫਰਵਰੀ 2025 ਤੱਕ ਯੂਨੀਅਨ ਨਾਲ ਦੁਬਾਰਾ ਮੀਟਿੰਗ ਕਰਕੇ ਸਹਿਮਤੀ ਨਾਲ ਪਾਲਿਸੀ ਨੂੰ ਲਾਗੂ ਕੀਤਾ ਜਾਵੇਗਾ।
ਯੂਨੀਅਨ ਵਲੋਂ ਸਾਰੀਆਂ ਮੰਗਾਂ ਤੇ ਚਰਚਾ ਹੋਈ ਜਿਸ ਵਿੱਚ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨਾ,ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਸਬੰਧੀ , ਬਰਾਬਰ ਕੰਮ ਬਰਾਬਰ ਤਨਖਾਹ ਘੱਟ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਵਿੱਚ ਇੱਕਸਾਰਤਾ ਕਰਨਾ , ਕਿਲੋਮੀਟਰ ਸਕੀਮ ਬੱਸਾਂ ( ਪ੍ਰਾਈਵੇਟ ਬੱਸਾਂ ) ਬੰਦ ਕਰਨਾ , ਵਿਭਾਗ ਦੀਆਂ ਆਪਣੀਆਂ ਬੱਸਾਂ ਪਾਉਣ ਸਬੰਧੀ ,ਮਾਰੂ ਕੰਡੀਸ਼ਨਾ ਨੂੰ ਰੱਦ ਕਰਨਾ ਸਮੇਤ ਸਾਰੀਆ ਮੰਗਾਂ ਤੇ ਗਲਬਾਤ ਕੀਤੀ ਗਈ ਜਥੇਬੰਦੀ ਵੱਲੋ ਨਾਲ ਲਗਦੇ ਸੂਬਿਆਂ ਦੇ ਸਾਰੇ ਪਰੂਫ ਦਿੱਤੇ ਗਏ ,ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਗਿਆ ਕਿ ਕੰਟਰੈਕਟ ਮੁਲਾਜ਼ਮਾਂ ਅਤੇ ਆਊਟ ਸੋਰਸ ਮੁਲਾਜ਼ਮਾਂ ਦੀਆਂ 3 ਫਰਵਰੀ ਨੂੰ ਜਥੇਬੰਦੀ ਦੀ ਸਹਿਮਤੀ ਨਾਲ ਪੱਕੇ ਕਰਨ ਦੀ ਪਾਲਿਸੀ ਫਾਇਨਲ ਕਰਕੇ ਲਾਗੂ ਕੀਤੀ ਜਾਵੇਗੀ
ਅਡਵਾਸ ਬੁੱਕਰਾ ਦੇ ਕਮਿਸ਼ਨਰ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਿਸ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਨੇ ਵਾਧਾ ਕਰਨ ਦੇ ਲਈ ਕਿਹਾ ਗਿਆ ਅਤੇ ਵਿਭਾਗ ਦੀਆਂ ਨਵੀਆਂ ਬੱਸਾਂ ਪਾਉਣ ਸਬੰਧੀ ਪੀ.ਆਰ.ਟੀ.ਸੀ ਦੀਆਂ 500 ਦੇ ਕਰੀਬ ਬੱਸਾਂ ਵਿਭਾਗ ਦੀਆਂ ਪਾਇਆ ਜਾਣਗੀਆਂ ,ਪਨਬਸ ਦੇ ਵਿੱਚ 432 ਬੱਸਾਂ ਦੇ ਕਰੀਬ ਬੱਸਾਂ ਪਾਇਆ ਜਾਣਗੀਆਂ,ਵਰਕਰ ਮਾਰੂ ਕੰਡੀਸ਼ਨਾ ਦਾ ਜਲਦੀ ਹੱਲ ਕੀਤਾ ਜਾਵੇਗਾਂ ਪਨਬਸ ਦੇ 51 ਮੁਲਾਜ਼ਮਾਂ ਦੀ ਬਹਾਲੀ ਸਬੰਧੀ ਲਿਸਟ ਜਾਰੀ ਕੀਤੀ ਜਾਵੇਗੀ ਕਿਸੇ ਵੀ ਮੁਲਾਜ਼ਮ ਨਾਲ ਧੱਕਾ ਨਹੀਂ ਹੋਵੇਗਾ ਠੇਕੇਦਾਰ ਖਿਲਾਫ ਯੂਨੀਅਨ ਵਲੋਂ ਵਿਜੀਲੈਂਸ ਬਿਊਰੋ ਪਾਸੋਂ ਜਾਂਚ ਦੀ ਮੰਗ ਕੀਤੀ ਗਈ ਜਿਸ ਤੇ ਸਪੈਸ਼ਲ ਸੈਕਟਰੀ ਰਵੀ ਭਗਤ ਵਲੋਂ ਭਰੋਸਾ ਦਿੱਤਾ ਗਿਆ ਕਿ ਇਸ ਤੇ ਜਲਦੀ ਕਾਰਵਾਈ ਕੀਤੀ ਜਾਵੇਗੀ ESI, ਸਬੰਧੀ ਮੁਲਾਜ਼ਮਾਂ ਨੂੰ ਆ ਰਹੀਆਂ ਦਿੱਕਤਾਂ ਦਾ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ,ਸਪੇਅਰ ਪਾਰਟ ਅਤੇ ਮਸ਼ੀਨਾਂ ਦੀ ਦਿੱਕਤਾਂ ਦਾ ਜਲਦੀ ਹੱਲ ਕੱਢ ਦਾ ਭਰੋਸਾ ਦਿੱਤਾ ਗਿਆ।
ਇਹਨਾਂ ਸਾਰੇ ਤੱਥਾਂ ਨੂੰ ਵਿਚਾਰਦੇ ਹੋਏ ਯੂਨੀਅਨ ਵੱਲੋ ਪਹੁੰਚੇ ਆਗੂ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੀ ਮੀਤ ਪ੍ਰਧਾਨ ਬਲਜਿੰਦਰ ਸਿੰਘ, ਰਮਨਦੀਪ ਸਿੰਘ ਕੈਸ਼ੀਅਰ, ਸੀ: ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਲਿਬੜਾ, ਪ੍ਰੈਸ ਸਕੱਤਰ ਰੋਹੀ ਰਾਮ, ਜੁਆਇੰਟ ਸਕੱਤਰ ਜੋਧ ਸਿੰਘ, ਜਲੋਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਗਿੱਲ, ਜਤਿੰਦਰ ਸਿੰਘ ਦੀਦਾਰਗੜ੍ਹ, ਰਣਜੀਤ ਸਿੰਘ, ਸਤਨਾਮ ਸਿੰਘ ਢਿੱਲੋਂ, ਇੰਦਰਜੀਤ ਸਿੰਘ , ਸੰਦੀਪ ਸਿੰਘ ਗਰੇਵਾਲ, ਰਾਮ ਦਿਆਲ, ਨਿਰਪਾਲ ਸਿੰਘ ਪੱਪੂ, ਨਰਿੰਦਰ ਪੰਡੋਰੀ, ਉਡੀਕ, ਜਤਿੰਦਰ ਸਿੰਘ ਸੋਨੀ ਸਮੇਤ ਆਦਿ ਹਾਜਰ ਆਗੂਆਂ ਨੇ ਫੈਸਲਾ ਕੀਤਾ ਕਿ 3 ਫਰਵਰੀ ਤੱਕ ਸਾਰੇ ਪ੍ਰੋਗਰਾਮਾਂ ਪੋਸਟ ਪੋਨ ਕੀਤੇ ਜਾਦੇ ਹਨ