ਅਮਰੀਕੀ ਜਹਾਜ਼ ’ਚ ਪਖਾਨੇ ਗਈ 14 ਸਾਲਾ ਲੜਕੀ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼, ਮੁਲਜ਼ਮ ’ਤੇ ਦੋਸ਼ ਆਇਦ

ਬੋਸਟਨ, 27 ਅਪ੍ਰੈਲ (ਖ਼ਬਰ ਖਾਸ ਬਿਊਰੋ) 

ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ਨੂੰ ਅੱਜ ਹਵਾਈ ਜਹਾਜ਼ ਦੇ ਪਖਾਨੇ ਵਿਚ 14 ਸਾਲਾ ਲੜਕੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਆਇਦ ਕੀਤਾ ਗਿਆ ਹੈ। ਪੁਲੀਸ ਨੇ ਦੋਸ਼ ਲਾਇਆ ਕਿ ਉੱਤਰੀ ਕੈਰੋਲੀਨਾ ਦੇ 36 ਸਾਲਾ ਐਸਟੇਸ ਕਾਰਟਰ ਥੌਮਸਨ ਕੋਲ ਚਾਰ ਹੋਰ ਕੁੜੀਆਂ ਦੇ ਵੀਡੀਓ ਮਿਲੇ ਸਨ, ਜਿਨ੍ਹਾਂ ਨੇ ਜਹਾਜ਼ ਦੇ ਪਖਾਨੇ ਦੀ ਵਰਤੋਂ ਕੀਤੀ ਸੀ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ ਦਾ ਦੋਸ਼ੀ ਪਾਏ ਜਾਣ ‘ਤੇ 15 ਤੋਂ 30 ਸਾਲ ਦੀ ਕੈਦ ਹੋ ਸਕਦੀ ਹੈ।

ਹੋਰ ਪੜ੍ਹੋ 👉  ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ  ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਬਰ, ਜੁਲਮ ਅਤੇ ਬੇਇਨਸਾਫੀ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀ

Leave a Reply

Your email address will not be published. Required fields are marked *