ਅਕਾਲੀ ਆਗੂ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹਨ ? ਜਥੇਦਾਰ ਰਘਬੀਰ ਸਿੰਘ ਨੇ ਕਿਉਂ ਕਹੀ ਇਹ ਗੱਲ

ਚੰਡੀਗੜ੍ਹ 7 ਜਨਵਰੀ, (ਖ਼ਬਰ ਖਾਸ ਬਿਊਰੋ)

ਕੀ ਅਕਾਲੀ ਦਲ ਦੇ ਆਗੂ ਅਤੇ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ  ਦੇ ਚੁੱਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈਣਗੇ ? ਕੀ ਸੁਖਬੀਰ ਬਾਦਲ ਪੰਜ ਸਿੰਘ ਸਾਹਿਬਾਨ ਵਲੋਂ ਸੁਣਾਏ  ਗਏ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹਨ ? ਜਾਂ ਦੋ ਦਸੰਬਰ ਨੂੰ ਲਏ ਗਏ ਫੈਸਲੇ ਬਦਲੇ ਜਾ ਸਕਦੇ ਹਨ? ਇਹਨਾਂ ਨੂੰ ਲੈ ਕੇ ਪੰਥਕ ਹਲਕਿਆਂ, ਸਿੱਖਾਂ ਦੇ ਮਨਾਂ ਵਿਚ ਕਈ ਤਰਾਂ ਦੇ ਵਿਚਾਰ ਆ ਰਹੇ ਹਨ।

ਜੇਕਰ ਦੋ ਦਸੰਬਰ ਤੋ ਬਾਅਦ ਹੁਣ ਤੱਕ ਦੀ ਅਕਾਲੀ ਲੀਡਰਸ਼ਿਪ ਵਲੋਂ ਕੀਤੀ ਗਈ ਕਾਰਵਾਈ ਉਤੇ ਨਜ਼ਰ ਮਾਰੀ ਜਾਵੇ ਤਾਂ ਪਹਿਲੀ ਝੱਟ ਇਹੀ ਵਿਚਾਰ ਸਾਹਮਣੇ ਆਵੇਗਾ ਕਿ ਅਕਾਲੀ ਆਗੂ ਝੂਠ ਬੋਲ ਰਹੇ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਮੰਨਣ ਤੋ ਇਨਕਾਰੀ ਹੁੰਦੇ ਜਾਪਦੇ ਹਨ। ਜਿਵੇਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਵਾਈ ਜਾ ਰਹੀ ਹੈ, ਇਸ ਨਾਲ ਹਰਪ੍ਰੀਤ ਸਿੰਘ ਦਾ ਸਿਆਸੀ, ਧਾਰਮਿਕ ਜਾਂ ਸਮਾਜਿਕ ਨੁਕਸਾਨ ਕਿੰਨਾਂ ਹੋਵੇਗਾ ਇਹ ਬਾਅਦ ਦੀ ਗੱਲ ਹੈ, ਪਰ ਇਸਦਾ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਣ ਵਾਲਾ ਹੈ। ਦੂਜਾ ਇਹਨਾਂ ਹਰਕਤਾਂ ਨਾਲ ਦੁਨੀਆਂ ਭਰ ਵਿਚ ਇਹੀ ਮੈਸੇਜ ਗਿਆ ਹੈ ਕਿ ਸਿੱਖਾਂ ਖਾਸਕਰਕੇ ਅਕਾਲੀ ਦਲ ਦੇ  ਖਿਲਾਫ਼ ਹੀ ਗਿਆ ਹੈ ਕਿ ਕਿਵੇਂ ਵਰਿਆ ਤੋਂ ਦੱਬੇ ਮਸਲੇ ਨੂੰ ਉਭਾਰਕੇ  ਪਵਿੱਤਰ ਸੰਸਥਾਂ ਦੇ ਜਥੇਦਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ 👉  ਲੁਧਿਆਣਾ ਦੀ ਮੇਅਰ ਦੀ ਕੁਰਸੀ ਔਰਤ ਲਈ ਰਾਖਵੀਂ, ਜਲਦ ਹੋਵੇਗੀ ਮੇਅਰ ਦੀ ਚੋਣ

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਦੋਸ਼ਾਂ ਦੀ ਜਾਂਚ ਪੜਤਾਲ ਨਹੀਂ ਕਰ ਸਕਦੀ। ਇਹ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਪੰਜ ਪਿਆਰਿਆ ਦੀ ਹਾਜ਼ਰੀ ਵਿਚ ਸੱਭ ਕੁੱਝ ਕਹਿ ਚੁੱਕੇ ਹਨ ਤਾਂ ਪੜਤਾਲ ਦੀ ਲੋੜ ਨਹੀਂ   ਰਹਿ ਜਾਂਦੀ। ਇਸਤੋਂ ਸਪਸ਼ਟ ਹੋ ਗਿਆ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਪੜਤਾਲ ਕਰਵਾਉਣ ਦੇ ਪੱਖ ਵਿਚ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਜਥੇਦਾਰਾਂ ਦੀ ਪੜਤਾਲ ਕਰਨ ਦੇ ਅਧਿਕਾਰ ਨਹੀਂ ਹਨ ਇਹ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋ ਸਕਦੀ ਹੈ ।

ਹੋਰ ਪੜ੍ਹੋ 👉  ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨਾਲ ਕੀਤੀ ਮੁਲਾਕਾਤ

ਉਧਰ ਜਿਵੇਂ ਜਥੇਦਾਰ  ਗਿਆਨੀ ਰਘਬੀਰ ਸਿੰਘ ਨੇ ਮੁੜ ਸੁਖਬੀਰ ਬਾਦਲ ਤੇ ਹੋਰ ਆਗੂਆਂ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਗੱਲ ਕਹੀ ਹੈ, ਇਸ ਨਾਲ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਅਕਾਲੀ ਲੀਡਰਸ਼ਿਪ ਜਿੰਨਾਂ ਮਰਜ਼ੀ ਜ਼ੋਰ ਲਾ ਲਵੇ ਹੁਣ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ 2024  ਨੂੰ ਸੁਣਾਏ ਗਏ ਫੈਸਲੇ ਵਾਪਸ ਨਹੀਂ ਹੋਣਗੇ। ਅਕਾਲੀ ਲੀਡਰਸ਼ਿਪ ਕਾਨੂੰਨੀ ਨਿਯਮਾਂ ਦਾ ਹਵਾਲਾ ਦੇ ਕੇ ਮੈਂਬਰਸ਼ਿਪ ਭਰਤੀ ਲਈ ਬਣਾਈ ਗਈ ਕਮੇਟੀ ਨੂੰ ਬਦਲਾਉਣਾ ਚਾਹੁੰਦੇ ਹਨ, ਪਰ ਲੱਗਦਾ ਨਹੀਂ ਕਿ ਇਹ ਕਮੇਟੀ ਵਿਚ ਮੈਂਬਰ ਬਦਲੇ ਜਾਣਗੇ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੋ ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਫੈਸਲਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਨਾਕਾਨੀ ਨਹੀਂ ਕਰਨੀ ਚਾਹੀਦੀ | ਉਹਨਾਂ ਕਿਹਾ ਕਿ ਅਸਤੀਫਿਆਂ ਨੂੰ ਤੁਰੰਤ ਪ੍ਰਵਾਨ ਕਰਨਾ ਚਾਹੀਦਾ ਹੈ।ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਾਂ ਨੂੰ ਇਨਬਿੰਨ ਲਾਗੂ ਕਰਨਾ ਚਾਹੀਦਾ ਹੈ |

ਹੋਰ ਪੜ੍ਹੋ 👉  ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਔਰਤ ਸਮੇਤ ਚਾਰ ਵਿਅਕਤੀ ਕਾਬੂ 5 ਕਿਲੋ ਹੈਰੋਇਨ ਬਰਾਮਦ

Leave a Reply

Your email address will not be published. Required fields are marked *