ਸੱਭਿਆਚਾਰਕ ਪ੍ਰਦੂਸ਼ਣ ਇਪਟਾ ਦੀ ਕਨਵੈਨਸ਼ਨ ਵਿਚ ਕੋਈ ਸਿਆਸੀ ਭਲਵਾਨ ਨਾ ਬਹੁੜਿਆ

ਖੱਬੇ ਪੱਖੀਆ  ਨੂੰ ਛੱਡ ਕਿਸੀ ਹੋਰ ਸਿਆਸੀ ਪਾਰਟੀ ਦੇ ਵੱਡੇ ਆਗੂ ਨੇ ਨਹੀਂ ਲੁਆਈ ਹਾਜ਼ਰੀ

ਜੁੱਤੀ ਕਸੂਰੀ ਨਾਟਕ ਨੇ ਸਰੋਤੇ ਕੀਲੇ

ਚੰਡੀਗੜ, 26 ਅਪ੍ਰੈਲ ( ਖ਼ਬਰ ਖਾਸ ਬਿਊਰੋ)

ਇਪਟਾ ਪੰਜਾਬ ਵੱਲੋਂ ‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਚੋਣ ਮੁੱਦਾ ਨਾ ਬਣਾਉਣ ਅਤੇ ਉਨ੍ਹਾਂ ਦਾ ਨਜ਼ਰੀਆਂ ਜਾਨਣ ਲਈ ਰਾਜਨੀਤਿਕ ਧਿਰਾਂ ਤੋਂ ਕਾਰਨ ਜਾਨਣ ਲਈ  ਆਯੋਜਿਤ ‘ਕਨਵੈਨਸ਼ਨ’ ਦੌਰਾਨ ਸੱਦੀਆਂ ਸੱਤ ਰਾਜਨੀਤਿਕ ਧਿਰਾਂ ਵਿੱਚੋਂ ਕੇਂਦਰ ਤੇ ਸੂਬੇ ਦੀਆਂ ਹਾਕਮ ਧਿਰਾਂ ਭਾਜਪਾ  ਤੇ ਆਮ ਆਦਮੀ ਪਾਰਟੀ ਅਤੇ ਰਾਜ ਸੱਤਾ ਪ੍ਰਾਪਤ ਕਰਨੀ ਦੀ ਇਛੁਕ  ਸ਼੍ਰੋਮਣੀ ਆਕਾਲੀ ਦਲੀ (ਬਾਦਲ) ਨੇ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਆ ਕੇ ਆਪਣਾ ਪੱਖ ਰੱਖਣਾ ਵਾਜਿਬ ਨਹੀ ਸਮਝਿਆਂ।ਪੰਜਾਬੀ ਲੇਖਕ ਸਭਾ (ਰਜ਼ਿ.), ਪੈਗ਼ਾਮ-ਏ-ਨਾਮਾ ਦੀ ਅਤੇ ਇਪਟਾ, ਚੰਡੀਗੜ੍ਹ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਹੋਈ ਕਨਵੈਨਸ਼ਨ ਵਿਚ ਲੇਖਕ, ਚਿੰਤਕ, ਰੰਗਮੰਚ ਅਤੇ ਫਿਲਮ ਅਦਾਕਾਰ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਏ।
ਆਪਣੇ ਸੰਬੋਧਨ ਵਿਚ ਆਲੋਚਕ ਤੇ ਚਿੰਤਕ ਪ੍ਰੋਫੈਸਰ ਰਾਜਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਹੋਰਾਂ ਪ੍ਰਦੂਸ਼ਣਾ ਵਾਂਗ ਸਭਿਆਚਾਰਕ ਪ੍ਰਦੁਸ਼ਣ ਵੀ ਇਕ ਗੰਭੀਰ ਮਸਲਾ ਹੈ। ਸਭਿਆਚਾਰਕ ਪ੍ਰਦੂਸ਼ਣ ਵਿਚ ਗੀਤਕਾਰਾਰੀ ਅਤੇ ਗਾਇਕੀ ਦਾ ਪ੍ਰਦੂਸ਼ਣ ਵੱਧ ਪੇ੍ਰਸ਼ਾਨ ਕਰਦਾ ਹੈ।ਦੂਸਰੇ ਵਕਤਾ ਚੜ੍ਹਦੀ ਕਲਾ ਟਾਇਮ ਟੀ. ਵੀ. ਦੇ ਡਾਇਰੈਕਟ ਬੇਬਾਕ ਪੱਤਰਕਾਰ ਡਾ. ਹਰਜਿੰਦਰ ਪਾਲ ਸਿੰਘ ਵਾਲੀਆਂ ਨੇ ਕਿਹਾ ਕਿ ਰਾਜਨੀਤਿਕ ਪਾਰਟੀਅ ਜਦ ਮੁੱਢਲੇ ਮੁੱਦਿਆਂ ਤੋਂ ਕਿਨਾਰਾ ਕਰ ਗਈਆਂ ਹਨ।ਤਾਂ ਪ੍ਰਦੂੁਸ਼ਿਤ ਹੋ ਰਿਹਾ ਸਭਿਆਚਾਰ ਇਨ੍ਹਾਂ ਲਈ ਮਸਲਾ ਕਿਵੇਂ ਹੋ ਸਕਦਾ ਹੈ।
ਕਾਂਗਰਸ ਦੇ ਨੁਮਾਇੰਦੇ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਸ੍ਰੀ ਕੁਲਜੀਤ ਸਿੰਘ ਬੇਦੀ ਨੇ ਕਿਹਾ ਇਪਟਾ ਵੱਲੋਂ ਉਭਰਿਆਂ ‘ਸੱਭਿਆਚਾਰਕ ਪ੍ਰਦੂਸ਼ਣ’ ਬੇਹੱਦ ਗੰਭੀਰ ਮਸਲਾ ਹੈ ਮੈਂ ਕਾਂਗਰਸ ਦੀ ਮੈਨੀਫੇਟੋ ਕਮੇਟੀ ਵਿਚ ਮੁੱਦਾ ਰੱਖਾਗਾਂ।ਸੀ ਪੀ ਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਿਰਫ ‘ਸੱਭਿਆਚਾਰਕ ਪ੍ਰਦੂਸ਼ਣ’ ਹੀ ਨਹੀਂ ਬਲਕਿ ਹਰ ਸਮਾਜਿਕ ਬੁਰਾਈ ਖਿਲਾਫ ਸਾਡੀ ਪਾਰਟੀ ਦੇਸ਼ ਭਰ ਵਿਚ ਆਪਣੀ ਆਵਾਜ਼ ਉਠਾਏਗੀ।ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਭਿਆਚਾਰ ਵਿਚ ਪ੍ਰਦਸ਼ਣ ਦੇ ਨਾਲ ਨਾਲ ਰਾਜਨੀਤੀ, ਧਰਮ ਮਨੁੱਖੀ ਰਿਸ਼ਤਿਆਂ ਵਿਚ ਵੀ ਪ੍ਰਦੂਸ਼ਣ ਹੈ। ਸਾਨੂੰ ਹਰ ਕਿਸਮ ਦੇ ਪ੍ਰਦੂਸ਼ਣ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

 

 

ਦੋ ਦਦੋਦੋਦਦਦੋਦ  

ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕੇ ਸਾਲ ਪਹਿਲਾਂ ਸਰਵਸ੍ਰੀ ਤੇਰਾ ਸਿੰਘ ਚੰਨ, ਸੰਤੋਖ ਸਿੰਘ ਧੀਰ, ਡਾ. ਐਸ ਤਰਸੇਮ, ਡਾ. ਪਰੇਮ ਸਿੰਘ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ ਰਾਜ ਪੱਧਰੀ ਕਨਵੈਂਨਸ਼ਨ ‘ਰਾਜਨੀਤਕ ਪਾਰਟੀਆਂ ਦੇ ਸਾਹਿਤ, ਸਭਿਆਚਾਰ ਤੇ ਭਾਸ਼ਾ ਪ੍ਰਤੀ ਕਰਤੱਵ’ ਦੌਰਾਨ ਰਾਜਨੀਤਕ ਪਾਰਟੀਆਂ ਦੇ ਆਗੂ ਕੈਪਟਨ ਕੰਵਲਜੀਤ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਡਾ. ਜੋਗਿੰਦਰ ਦਿਆਲ ਤੇ ਮੰਗਤ ਰਾਮ ਪਾਸਲਾ ਨੇ ਆਪੋ-ਆਪਣੀਆਂ ਸਿਆਸੀ ਪਾਰਟੀਆਂ ਵੱਲੋਂ ਸਾਹਿਤ, ਭਾਸ਼ਾ ਤੇ ਸਭਿਆਚਾਰ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨ ਦਾ ਵਾਅਦਾ ਕੀਤਾ ਸੀ।ਪਰ ਪਰਨਾਲਾ ਉਥੇ ਦਾ, ਉਥੇ ਹੀ ਹੈ।
ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਇਪਟਾ ਬਾਰੇ ਜਾਣਕਾਰੀ ਦਿੰਦੇ ‘ਕਲਾ ਸਿਰਫ਼ ਕਲਾ ਨਹੀਂ, ਲੋਕਾਂ ਲਈ’ ਦੇ ਸਿਧਾਂਤ ’ਤੇ ਅਮਲ ਕਰਦੀ ਇਪਟਾ ਮੁੰਬਈ ਵਿਖੇ 1943 ਨੂੰ ਹੌਂਦ ਵਿਚ ਆਈ।ਫਿਲਮਾਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ ਅਤੇ ਪੰਜਾਬ ਤੋਂ ਤੇਰਾ ਸਿੰਘ ਚੰਨ, ਸੁਰਿੰਦਰ ਕੌਰ ਅਤੇ ਅਮਰਜੀਤ ਗੁਰਦਾਸ ਪੁਰੀ ਸਮੇਤ ਬੇਸ਼ੁਮਾਰ ਫਨਕਾਰ ਇਪਟਾ ਨਾਲ ਜੁੜੇ।
ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਪਟਾ ਵੱਲੋਂ ‘ਸਭਿਆਚਾਰਕ ਪ੍ਰਦੂਸ਼ਣ’ ਵਰਗਾ ਉਠਇਆਂ ਮੁੱਦਾ ਸਮੇਂ ਦੀ ਲੋੜ ਹੈ। ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ।ਪਰ ਜੇ ਸਮਾਜ ਜ਼ਹਿਨੀ’ਤੇ ਬਿਮਾਰ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ ਸਭ ਕੱੁਝ ਅਰਥਹੀਣ ਹੈ।
ਕੁਲਵਿੰਦਰ ਕੋਰ ਕੋਮਲ ਨੇ ਕਿਹਾ ਕਿ ਸਾਡੇ ਮਸਲੇ ਹੱਲ ਕਰਨ ਲਈ ਗੁਰੂਆਂ, ਪੀਰਾਂ-ਪੈਗੰਬਰਾਂ ਨੇ ਨਹੀਂ ਆਉਣਾ, ਨਾ ਆਉਣਾ ਹੈ ਭਗਤ ਸਿੰਘ ਨੇ, ਚੰਦਰ ਸੇਖਰ ਨੇ। ਬਲਕਿ ਇਨ੍ਹਾਂ ਅਦਭੁੱਤ ਸ਼ਖਸ਼ੀਅਤਾਂ ਦੀ ਸੋਚ ਤੋਂ ਸੇਧ ਅਤੇ ਤਾਕਤ ਲੈਕੇ ਸਾਨੂੰ ਆਪਣੀ ਜੰਗ ਆਪ ਲੜਣੀ ਪਊ।
ਦੂਸਰੇ ਪੜਾ ਵਿਚ ਸੱੁਥਰੀ ਗਾਇਕੀ ਨੂੰ ਸਮਰਿਪਤ ਗਾਇਕਾ ਅਨਮੋਲ ਰੂਪੋਵਾਲੀ ਨੂੰ ਨੈਸ਼ਨਲ ਯੂਥ ਫੈਟਸੀਵਲ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ।ਪਹਿਲੀ ਮਹਿਲਾ ਅਲਗ਼ੋਜ਼ਾ ਵਾਦਕ ਅਨੁਰੀਤ ਪਾਲ ਕੌਰ ਅਲਗ਼ੋਜ਼ਿਆਂ ਦੀ ਪੇਸ਼ਕਾਰੀ ਤੋਂ ਇਲਵਾ ਇਪਟਾ ਦੇ ਗਾਇਕਾਂ ਅਨਮੋਲ ਰੂਪੋਵਾਲੀ, ਗੈਰੀ ਗਿੱਲ, ਲਾਲੀ ਚੰਡੀਗੜ੍ਹਆ, ਸੰਦੀਪ ਸ਼ਰਮਾ, ਅਰੁਨ ਸ਼ਰਮਾ ਅਤੇ ਚੰਦਨ ਮਾਨ ਨੇ ਲੋਕਾਂ ਈ ਦੀ ਗੱਲ ਕਰਦੀ ਗਾਇਕੀ ਵੀ ਪੇਸ਼ ਕੀਤੀ। ਇਪਟਾ ਦੀ ਮੱੁਢਲੀ ਕਾਰਕੁਨ, ਪੰਜਾਬ ਕੋਇਲ ਸੁਰਿੰਦਰ ਕੌਰ ਦੀ ਜ਼ਿੰਦਗੀ ਅਤੇ ਗਾਇਕੀ ਦੇ ਸਫ਼ਰ ਅਹਿਮ ਪੱਖ ਪੇਸ਼ ਕਰਦਾ ਸਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ ਅਤੇ ਦੋਹਤੀ ਸੂਨੈਨੀ ਸ਼ਰਮਾਂ ਦੀ ਮੌਜੂਦਗੀ ਵਿਚ ਗੁਰਮੇਲ ਸ਼ਾਮ ਨਗਰ ਦਾ ਲਿਿਖਆਂ ਤੇ ਨਿਰੇਦਿਸ਼ਤ ਇਕ ਪਾਤਰੀ ਨਾਟਕ ‘ਜੱੁਤੀ ਕਸੂਰੀ’ ਵਿਚ ਰਮਨ ਰੂਪੋਵਾਲੀ ਨੇ ਆਪਣੀ ਦਮਦਾਰ ਅਦਾਕਰੀ ਰਾਹੀਂ ਸੁਰਿੰਦਰ ਕੌਰ ਨੂੰ ਮੰਚ ’ਤੇ ਹੂ ਬ ਹੂ ਸਾਕਾਰ ਕਰਕੇ ਸਭ ਨੂੰ ਅੰਚਿਭਤ ਕਰ ਦਿੱਤਾ।ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਜੀਤ ਰੂਪੋਵਾਲੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਪਟਾ ਬੀਤੇ ਪੰਜਾਬ ਤਿੰਨ ਦਹਾਕਿਆਂ ਤੋਂ ਸਭਿਆਚਾਰਕ ਪ੍ਰਦੂਸ਼ਣ ਵਰਗੇ ਗੰਭੀਰ ਮਸਲੇ ਬਾਰੇ ਆਪਣਾ ਵਿਰੋਧ ਤੇ ਚਿੰਤਾ ਪ੍ਰਗਟ ਕਰਦੀ ਆ ਰਹੀ ਹੈ। ਨਾਮਧਾਰੀ ਸੰਗਤ ਵੱਲੋਂ ਸੂਬਾ ਗੁੱਰਮੁੱਖ ਸਿੰਘ, ਸੂਬਾ ਪਰਮਜੀਤ ਸਿੰਘ, ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਚਾਹਠੇ ਤੇ ਪ੍ਰਸ਼ਾਦ ਦੀ ਸੇਵਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰਥਲਾ ਤੋਂ ਸਰਬਜੀਤ ਰੂਪੋਵਾਲੀ ਅਤੇ ਦੀਪਕ ਨਾਹਰ, ਜਲੰਧਰ ਤੋਂ ਸੁਰਿੰਦਰ ਪਾਲ ਸਿੰਘ, ਅੰਮ੍ਰਿਤਸਰ ਤੋਂ ਸਤਨਾਮ ਮੁੱਦਲ, ਮਾਨਸਾ ਤੋਂ ਬਿੱਟੂ ਔਲਖ ਤੇ ਬਠਿੰਡਾ ਤੋਂ ਗੁਰਮੀਤ ਸਿੰਘ ਅਤੇ ਸਥਾਨਕ ਡਾ. ਲਾਭ ਸਿੰਘ ਖੀਵਾ, ਨਿੰਦਰ ਘੁਗਿਆਣਵੀ, ਪ੍ਰੀਤਮ ਰੁਪਾਲ, ਡਾ. ਸ਼ਿੰਦਰਪਾਲ ਸਿੰਘ, ਦੀਪਕ ਸ਼ਰਮਾ ਚਰਨਾਰਥਲ, ਪ੍ਰੋ. ਦਿਲਬਾਗ ਸਿੰਘ, ਭੁਪਿੰਦਰ ਸਿੰਘ ਮਲਿਕ, ਐਡਵੋਕੇਟ ਪਰਮਿੰਦਰ ਗਿੱਲ, ਕੰਵਲ ਨੈਨ ਸਿੰਘ ਸੇਖੋਂ, ਮਲਕੀਤ ਰੌਣੀ, ਇਕੱਤਰ ਸਿੰਘ, ਜਗਜੀਤ ਸਰੀਨ, ਰੰਜੀਵਨ ਸਿੰਘ, ਕੁੱੁਕੂ ਦੀਵਾਨ, ਅਨੀਤਾ ਸ਼ਬਦੀਸ਼, ਇੰਦਜੀਤ ਮੋਗਾ, ਹਰਦੀਪ ਕੌਰ ਵਿਰਕ, ਸਰਬਪ੍ਰੀਤ ਬਾਹਰਾ, ਰਣਜੀਤ ਹਾਂਸ, ਚਰਨਜੀਤ ਕੌਰ, ਬਲਜੀਤ ਕੌਰ ਲੁਧਿਆਣਵੀ, ਗੁਰਦਰਸ਼ਨ ਸਿੰਘ ਮਾਵੀ, ਗੁਰਮੇਲ ਸਿੰਘ ਮੋਜੇਵਾਲ, ਰਿਸ਼ਮਰਾਗ, ਊਦੈਰਾਗ ਨੇ ਵੀ ਸ਼ਮੂਲੀਅਤ ਕੀਤੀ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

Leave a Reply

Your email address will not be published. Required fields are marked *