ਖਨੌਰੀ ਬਾਰਡਰ ‘ਤੇ ਹੋਣ ਵਾਲੀ ‘ਕਿਸਾਨ ਪੰਚਾਇਤ’ ਨੂੰ ਡੱਲੇਵਾਲ ਕਰਨਗੇ ਸੰਬੋਧਨ,ਪ੍ਰਸ਼ਾਸ਼ਨ ਦੀ ਚਿੰਤਾ ਵਧੀ

ਖਨੌਰੀ 3 ਜਨਵਰੀ (ਖ਼ਬਰ ਖਾਸ ਬਿਊਰੋ)

ਪਿਛਲੇ 39 ਦਿਨਾਂ ਤੋਂ ਖਨੌਰੀ ਬਾਰਡਰ ਉਤੇ ਲਗਾਏ ਗਏ ਮੋਰਚੇ ਵਿਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿਚ ਸਨਿੱਚਰਵਾਰ ਨੂੰ ਮਹਾਂ ਪੰਚਾਇਤ ਹੋ ਰਹੀ ਹੈ। ਹਾਲਾਂਕਿ ਡੱਲੇਵਾਲ ਦੀ ਸਿਹਤ ਠੀਕ ਨਹੀਂ ਹੈ, ਪਰ ਇਸ ਪੰਚਾਇਤ ਨੂੰ ਡੱਲੇੈਵਾਲ ਸੰਬੋਧਨ ਕਰਨਗੇ। ਮੋਰਚੇ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਦੇਸ਼ ਭਰ ਤੋਂ ਦੋ ਲੱਖ ਦੇ ਕਰੀਬ ਕਿਸਾਨ ਇਸ ਮਹਾਂ ਪੰਚਾਇਤ ਵਿਚ ਹਿੱਸਾ ਲੈਣਗੇ। ਜੇਕਰ ਪ੍ਰਬੰਧਕਾਂ ਦੇ ਦਾਅਵੇ ਮੁਤਾਬਿਕ ਕਿਸਾਨ ਮਹਾਂ ਪੰਚਾਇਤ ਵਿਚ ਪੁਜਦੇ ਹਨ ਤਾਂ ਨਾ ਸਿਰਫ਼ ਸੰਯੁਕਤ ਕਿਸਾਨ ਮੋਰਚਾ ਦੀ ਇਹ ਵੱਡੀ ਕਾਮਯਾਬੀ ਹੋਵੇਗੀ ਬਲਕਿ ਇਸ ਨਾਲ ਅੰਦੋਲਨ ਨੂੰ ਇਕ ਨਵਾਂ ਰੂਪ ਮਿਲੇਗਾ।

ਮਹਾਂ ਪੰਚਾਇਤ ਨੂੰ ਲੈ ਕੇ ਪੰਜਾਬ ਸਰਕਾਰ, ਜਿਲਾ ਪ੍ਰਸ਼ਾਸਨ ਦੀ ਚਿੰਤਾ ਵਧੀ ਹੋਈ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ‘ਤੇ ਲੰਘੀ 13 ਫਰਵਰੀ ਤੋਂ ਕਿਸਾਨ ਧਰਨਾ ਲਾ ਕੇ ਬੈਠੈ ਹਨ। ਕੇਂਦਰ ਸਰਕਾਰ‘ਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬਾ ਪੱਧਰੀ ਅਤੇ ਦੇਸ਼ ਪੱਧਰੀ ਪ੍ਰੋਗਰਾਮ ਦਿੱਤੇ ਜਾਂਦੇ ਰਹੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਨੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ

ਕਿਸਾਨ ਮੋਰਚੇ ਵਲੋਂ 4 ਜਨਵਰੀ ਨੂੰ ਖਨੌਰੀ ਬਾਰਡਰ ਉਪਰ ਕਿਸਾਨ ਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਮਹਾ ਪੰਚਾਇਤ ਵਿਚ ਦੇਸ਼ ਭਰ ਚੋ ਦੋ ਲੱਖ ਤੋਂ ਵੱਧ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ। ਧਰਨੇ ਵਾਲੀ ਜਗ੍ਹਾ ਤੋਂ ਖਨੌਰੀ ਵਾਲੀ ਸਾਇਡ ਕਰੀਬ ਕਿਲੋਮੀਟਰ ਤੋਂ ਵੱਧ ਲੰਬਾਈ ਵਿੱਚ ਸਪੀਕਰ ਲਾਏ ਗਏ ਹਨ ਅਤੇ ਇਕ ਵੱਡੀ ਸਟੇਜ਼ ਬਣਾਈ ਜਾ ਰਹੀ ਹੈ। ਕਿਸਾਨਾਂ ਦੇ ਆਉਣ ਲਈ ਖਨੌਰੀ ਦੀ ਦਾਣਾ ਮੰਡੀ ਵਿੱਚ ਪਾਰਕਿੰਗ ਬਣਾਈ ਗਈ ਹੈ। ਸੜਕ ਦੇ ਦੋਵਾਂ ਪਾਸਿਓ ਤੋਂ ਕਿਸਾਨਾਂ ਲਈ ਚਾਹ ਅਤੇ ਲੰਗਰ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ  ਕਾਨਫਰੰਸ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜੋ ਬਾਅਦ ਦੁਪਹਿਰ ਤਿੰਨ ਵਜੇ ਤੱਕ ਹੋਵੇਗੀ। ਦੇਸ਼ ਦੇ ਕਰੀਬ 14 ਰਾਜਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ ਪਰ  ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ।

ਹੋਰ ਪੜ੍ਹੋ 👉  ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਦੌਰਾ,ਬਿਜਲੀ ਕਨੈਕਸ਼ਨ ਦੇਣ ਦੀਆਂ ਹਦਾਇਤਾਂ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਇਸ ਲਈ ਕਿਸਾਨ ਵੱਡੀ ਗਿਣਤੀ ਵਿੱਚ ਖਨੌਰੀ ਬਾਰਡਰ ਪਹੁੰਚਣ।ਇਸ ਸਬੰਧੀ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਡੱਲੇਵਾਲ ਦੀ ਦਿਲੀ ਇੱਛਾ ਸੀ ਕਿ ਮੈਨੂੰ ਕੁੱਝ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਮੈਂ ਕਿਸਾਨਾਂ ਦੇ ਦਰਸਨ ਕਰਾਂ। ਇਸ ਲਈ ਇਹ ਕਿਸਾਨ ਪੰਚਾਇਤ ਉਨ੍ਹਾਂ ਦੀ ਇੱਛਾ ਅਨੁਸਾਰ ਰੱਖੀ ਗਈ ਹੈ। ਉਨਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਡੱਲੇਵਾਲ ਕਰੀਬ 12 ਵਜੇ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰਨਗੇ।

ਉਧਰ ਪੁਲਿਸ ਪ੍ਰਸ਼ਾਸ਼ਨ ਨੇ ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ  ਮੁੱਖ ਮਾਰਗ ‘ਤੇ ਸਟੇਜ ਲੱਗਣ ਕਾਰਨ ਆਵਾਜਾਈ ਰੂਟ ਬਦਲ ਦਿੱਤਾ  ਹੈ। ਸੰਗਰੂਰ ਤੋਂ ਆਉਣ ਅਤੇ ਦਿੱਲੀ ਤੋਂ ਆਉਣ ਵਾਲੀ ਟਰੈਫਿਕ ਖਨੌਰੀ ਤੋਂ ਠਰੂਆ ਰਸਤੇ ਜਾਵੇਗੀ।

 

ਕਿਸਾਨਾਂ ਦੀ ਆਮਦ ਨੂੰ ਦੇਖਦੇ ਹੋਏ ਲੰਗਰ ਤਿਆਰ ਕਰਨ ਵਿਚ ਜੁਟੇ ਪ੍ਰਬੰਧਕ 

ਕਿਸਾਨ ਪੰਚਾਇਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾਂ ਨੂੰ ਦੇਖਦਿਆਂ ਕਿਸਾਨਾਂ ਲਈ ਲੰਗਰ ਦੇ ਵਿਸੇਸ਼ ਪ੍ਰਬੰਧ ਕੀਤੇ ਗਏ ਹਨ।ਸ਼ਾਮ ਤੋਂ ਹੀ ਸਬਜੀਆਂ ਅਤੇ ਹੋਰ ਤਿਆਰੀਆਂ ਲਈ ਕਿਸਾਨ ਜੁਟੇ ਹੋਏ ਹਨ।ਕਿਸਾਨਾਂ ਨੇ ਦੱਸਿਆ ਕਿ ਠੰਡ ਦੇ ਮੌਸਮ ਨੂੰ ਦੇਖਦਿਆਂ ਚਾਹ ਆਦਿ ਲਈ ਵਧੇਰੇ ਲੰਗਰ ਲਗਾਏ ਗਏ ਹਨ।

ਹੋਰ ਪੜ੍ਹੋ 👉  Supreem Court- ਮੁੱਖ ਸਕੱਤਰ ਅਤੇ ਡੀਜੀਪੀ ਖਿਲਾਫ਼ ਮਾਨਹਾਨੀ ਮਾਮਲੇ 'ਚ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ

ਕਿਸਾਨਾਂ ਦੀਆਂ ਇਹ ਹਨ ਅਹਿਮ ਮੰਗਾਂ–

-ਸਾਰੀਆਂ ਫਸਲਾਂ ‘ਤੇ ਐਮਐਸਪੀ ਦੇਣ ਲਈ ਕਾਨੂੰਨ ਬਣਾਉਣਾ

-ਕਿਸਾਨਾਂ ‘ਤੇ ਮਜਦੂਰਾਂ ਦਾ ਸਾਰਾ ਕਰਜਾ ਮੁਆਫ ਕਰਨਾ
-ਭੂਮੀ ਅਧਿਗ੍ਰਹਿਣ 2013 ਨੂੰ ਪੂਰੇ ਦੇਸ਼ ਵਿੱਚ ਦੁਬਾਰਾ ਲਾਗੂ ਕਰਨਾ

-ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ
-ਭਾਰਤ ਵਿਸ਼ਵ ਵਪਾਰ ਸੰਗਠਨ ਦੇ ਸਮਝੌਤੇ ਵਿੱਚ ਬਾਹਰ ਆਵੇ

-ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ
-ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜਾ ਅਤੇ ਇੱਕ ਪਰਿਵਾਕ ਮੈਂਬਰ ਨੂੰ  ਸਰਕਾਰੀ ਨੌਕਰੀ ਦੇਣ

– ਮਨਰੇਗਾ ਰਾਹੀਂ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਮਜਦੂਰੀ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਿਆ ਜਾਵੇ
-ਨਕਲੀ ਬੀਜ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਨੂੰਨ ਬਣਾਉਣ

-ਮਿਰਚ,ਹਲਦੀ ਅਤੇ ਮਸਾਲਿਆਂ ਲਈ ਰਾਸ਼ਟਰੀ ਆਯੋਗ ਬਣਾਉਣ ਦੀ ਮੁੱਖ ਮੰਗ ਹੈ।

 

Leave a Reply

Your email address will not be published. Required fields are marked *