ਪੰਜਾਬ ਲੋਕ ਸੇਵਾ ਕਮਿਸ਼ਨ ਨੇ ਸਹਾਇਕ ਟਾਊਨ ਪਲਾਨਰ (ਗਰੁੱਪ ਏ) ਦੀਆਂ 37 ਅਸਾਮੀਆਂ ਲਈ ਨਤੀਜੇ ਐਲਾਨੇ

ਪਟਿਆਲਾ, 1 ਜਨਵਰੀ (ਖ਼ਬਰ ਖਾਸ ਬਿਊਰੋ)
ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਨੇ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵਿੱਚ ਸਹਾਇਕ ਟਾਊਨ ਪਲਾਨਰ (ਗਰੁੱਪ ਏ) ਦੀਆਂ 37 ਅਸਾਮੀਆਂ ਲਈ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਇਹ ਭਰਤੀਆਂ ਨਗਰ ਨਿਗਮ, ਮਿਉਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਇੰਪਰੂਵਮੈਂਟ ਟਰੱਸਟਾਂ ਲਈ ਕੀਤੀਆਂ ਗਈਆਂ ਹਨ।

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ 24 ਸਤੰਬਰ, 2023 ਨੂੰ ਲਈ ਗਈ ਸਾਂਝੀ ਲਿਖਤੀ ਪ੍ਰੀਖਿਆ ਲਈ ਕੁੱਲ 587 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਸ ਤੋਂ ਬਾਅਦ 31 ਦਸੰਬਰ, 2024 ਤੋਂ 1 ਜਨਵਰੀ, 2025 ਅੱਜ ਤੱਕ ਹੋਈ ਇੰਟਰਵਿਊ ਲਈ 49 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।

ਹੋਰ ਪੜ੍ਹੋ 👉  ਟਰਾਂਸਪੋਰਟਰਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਖੇਤਰੀ ਟਰਾਂਸਪੋਰਟ ਅਧਿਕਾਰੀ ਦਾ ਗੰਨਮੈਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਸੰਯੁਕਤ ਮੈਰਿਟ ਸੂਚੀ ਅਤੇ ਸ਼੍ਰੇਣੀ ਅਨੁਸਾਰ ਮੈਰਿਟ ਸੂਚੀਆਂ ਨੂੰ PPSC ਦੀ ਅਧਿਕਾਰਤ ਵੈੱਬਸਾਈਟ (www.ppsc.gov.in) ‘ਤੇ ਅਪਲੋਡ ਕੀਤਾ ਗਿਆ ਹੈ।

ਚੇਅਰਮੈਨ ਔਲਖ ਨੇ ਦੱਸਿਆ ਕਿ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀ ਹੈ।

Leave a Reply

Your email address will not be published. Required fields are marked *