ਚੰਡੀਗੜ੍ਹ 26 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਭਾਰਤੀ ਨੌਜਵਾਨਾਂ ਖਾਸਕਰਕੇ ਪੰਜਾਬ ਦੇ ਗੱਭਰੂਆਂ ਵਿਚ ਕਨੈਡਾ ਉਡਾਰੀ ਮਾਰਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਅਜੌਕਾ ਨੌਜਵਾਨ ਜਿਵੇਂ ਨਾ ਕਿਵੇਂ ਵਿਦੇਸ਼ ਸੈੱਟ ਹੋਣਾ ਚਾਹੁੰਦਾ ਹੈ। ਬੇਗਾਨੀ ਧਰਤੀ ਉ੍ਤੇ ਪਰੇਸ਼ਾਨੀਆਂ ਤੋ ਅਣਜਾਣ ਨੌਜਵਾਨ ਬੱਸ ਜਹਾਜ਼ ਚੜਨ ਲਈ ਕਾਹਲੇ ਹਨ।
ਬ੍ਰਿਲੀਅੰਟ ਮਾਈਂਡ ਗਰੁੱਪ ਦੇ ਸੀਈਓ ਦਿਨੇਸ਼ ਸ਼ਰਮਾ ਦਾ ਕਹਿਣਾ ਹੈ ਕਿ ਕਨੈਡਾ ਬਹੁਤ ਵਧੀਆ ਮੁਲਕ ਹੈ। ਹਰ ਕੋਈ ਉਥੇ ਸੈੱਟ ਹੋਣਾ ਲੋਚਦਾ ਹੈ ਪਰ ਨੌਜਵਾਨਾਂ, ਵਿਦਿਆਰਥੀਆਂ ਵਿਚ ਅਗਿਆਨਤਾ ਤੇ ਪੂੁਰੀ ਜਾਣਕਾਰੀ ਨਾ ਹੋਣਾ ਉਨਾਂ ਲਈ ਪਰੇਸ਼ਾਨੀ ਪੈਦਾ ਕਰਦੀ ਹੈ। ਸ਼ਰਮਾ ਦਾ ਕਹਿਣਾ ਹੈ ਕਿ ਵਿਦਿਆਰਥੀ ਨੇ ਰਹਿਣਾ ਕਿੱਥੇ ਹੈ, ਸੈੱਟ ਕਿੱਥੇ ਹੋਣਾ ਹੈ, ਪੂੰਜੀ ਜਾਂ ਕਿਰਤ ਕਿੱਥੋ ਕਮਾਉਣੀ ਹੈ, ਭੋਜਨ ਕਿੱਥੇ ਖਾਣਾ ਜਾਂ ਪਕਾਉਣਾ ਹੈ, ਬਾਰੇ ਬਿਨਾਂ ਕੋਈ ਜਾਣਕਾਰੀ ਲਏ ਜਹਾਜ਼ ਚੜ ਜਾਂਦਾ ਹੈ। ਜਿਸ ਕਰਕੇ ਵਿਦਿਆਰਥੀਆਂ , ਨੌੌਜਵਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਿਨੇਸ਼ ਸ਼ਰਮਾ ਮੂਲ ਵਿਚ ਹਰਿਆਣਾ ਨਿਵਾਸੀ ਹੈ ਤੇ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਟਰਾਂਟੋ ਰਹਿ ਰਹੇ ਹਨ। ਉਹ ਅੱਜ ਇੱਥੇ ਬ੍ਰਿਲੀਅੰਟ ਮਾਈਂਡ ਗਰੁੱਪ ਦੇ ਨਵੇਂ ਦਫ਼ਤਰ ਦੇ ਉਦਘਾਟਨੀ ਸਮਾਰੋਹ ਵਿਚ ਪੁੱਜੇ ਸਨ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਕੋਈ ਦਿੱਕਤ ਨਾ ਆਵੇ ਇਸ ਲਈ ਮਾਪਿਆ ਨੂੰ ਆਪਣੇ ਬੱਚੇ ਪੂਰੀ ਤਰ੍ਹਾਂ ਨਾਲ ਸਿਖਿਅਤ ਕਰਕੇ ਹੀ ਵਿਦੇਸ਼ ਭੇਜਣੇ ਚਾਹੀਦੇ ਹਨ ਉਨਾਂ ਕਿਹਾ ਕਿ ਕਨੈਡਾ ਜਾਣ ਵਾਲੇ ਬੱਚਿਆ ਨੂੰ ਪਹਿਲੇ ਛੇ ਮਹੀਨਿਆਂ ਦੌਰਾਨ ਕਾਫ਼ੀ ਤੰਗੀਆਂ ਤੇ ਪਰੇਸ਼ਾਨੀਆਂ ਦੇ ਦੌਰ ਵਿਚ ਗੁਜਰਨਾ ਪੈਂਦਾ ਹੈ। ਜਿਹੜੇ ਬੱਚਿਆ ਨੂੰ ਮਾਪਿਆ ਨੇ ਕਦੇ ਦਿੱਲੀ ਜਾਂ ਹੋਰ ਰਾਜਾਂ ਵਿਚ ਕਦੇ ਇਕੱਲੇ ਨਹੀਂ ਭੇਜਿਆ ਉਹ ਵਿਦੇਸ਼ ਭੇਜ ਦਿੱਤੇ ਜਾਂਦੇ ਹਨ।
ਇਹਨਾਂ ਪਰੇਸ਼ਾਨੀਆਂ ਵਿਚੋ ਪੈਂਦਾ ਗੁਜ਼ਰਨਾ
ਸ਼ਰਮਾ ਅਨੁਸਾਰ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਬੋਲੀ, ਭਾਸ਼ਾ,ਰਹਿਣ ਲਈ ਠਹਿਰ ਅਤੇ ਪੈਸਾ ਜਟਾਉਣ ਲਈ ਕੰਮ ਲੱਭਣ ਵਰਗੀਆ ਮੁਸ਼ਕਲਾਂ ਦੇ ਦੌਰ ਵਿਚ ਗੁਜਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਨੈਡਾ ਸਰਕਾਰ ਨੇ 2022 ਵਿਚ 2,25,450 ਸਟੱਡੀ ਵੀਜਾ ਜਾਰੀ ਕੀਤੇ ਸਨ ਜਿਨ੍ਹਾਂ ਵਿਚ 1.36 ਲੱਖ ਇਕੱਲੇ ਪੰਜਾਬੀ ਸਨ।ਉਨ੍ਹਾਂ ਕਿਹਾ ਕਿ ਬ੍ਰਿਲੀਅੰਟ ਮਾਈਂਡ ਗਰੁੱਪ ਕਨੈਡਾ ਵਿਚ ਵਿਦਿਆਰਥੀਆਂ ਨੂੰ ਸੈੱਟ ਹੋਣ ਲਈ ਪੂਰੀ ਮੱਦਦ ਕਰ ਰਿਹਾ ਹੈ ਅਤੇ ਹੁਣ ਚੰਡੀਗੜ੍ਹ ਵਿਖੇ ਵਿਦੇਸ਼ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਸਿੱਖਿਅਤ ਕੀਤਾ ਜਾਵੇਗਾ। ਸ਼ਰਮਾ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਉਦੇਸ਼ ਨੌਜਵਾਨਾਂ ਨੂੰ ਵਿਦੇਸ਼ ਭੇਜਣ, ਪੜ੍ਹਾਈ ਦੇ ਆਧਾਰ ’ਤੇ ਵੀਜਾ ਲਗਾਉਣ ਜਾ ਵਰਕ ਪਰਮਿਟ ਦੇ ਆਧਾਰ ’ਤੇ ਵੀਜਾ ਲਗਾਉਣਾ ਨਹੀਂ ਹੈ । ਨੌਜਵਾਨ ਇਹ ਸੇਵਾਵਾਂ ਕਿਤੋਂ ਵੀ ਲੈ ਸਕਦੇ ਹਨ, ਉਨ੍ਹਾਂ ਦਾ ਮੁੱਖ ਮਕਸਦ ਨੌਜਵਾਨਾਂ, ਵਿਦਿਆਰਥੀਆਂ ਨੂੁੰ ਵਿਦੇਸ਼ਾਂ ਵਿਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਜਾਗਰੂਕ ਕਰਨਾ ਹੈ। ਬੀ.ਐੱਮ.ਜੀ ਪਿਛਲੇ ਦੋ ਦਹਾਕਿਆ ਤੋ ਨੌਜਵਾਨਾਂ ਨੂੰ ਕਨੈਡਾ ਵਿਚ ਸੈੱਟ ਹੋਣ ਲਈ ਹਰ ਤਰਾਂ ਦੀ ਮੱਦਦ ਕਰ ਰਿਹਾ ਹੈ।